ਹਾਈਕੋਰਟ ਦੇ ਬਾਹਰੋਂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼

Tuesday, Feb 18, 2020 - 01:24 PM (IST)

ਹਾਈਕੋਰਟ ਦੇ ਬਾਹਰੋਂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਚੰਡੀਗੜ੍ਹ (ਸੁਸ਼ੀਲ) : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵਿਆਹ ਤੋਂ ਬਾਅਦ ਸੁਰੱਖਿਆ ਲੈਣ ਪਹੁੰਚੇ ਨਵ-ਵਿਆਹੁਤਾ ਜੋੜੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਵਕੀਲਾਂ ਅਤੇ ਵਿਧਾਨ ਸਭਾ ਦੇ ਬਾਹਰ ਮੌਜੂਦ ਪੁਲਸ ਜਵਾਨਾਂ ਨੇ ਲੜਕੀ ਨੂੰ ਪਰਿਵਾਰ ਤੋਂ ਛੁਡਵਾਇਆ ਅਤੇ ਸੈਕਟਰ-3 ਥਾਣਾ ਪੁਲਸ ਦੇ ਹਵਾਲੇ ਕੀਤਾ। ਪੁਲਸ ਪ੍ਰੇਮੀ ਜੋੜੇ ਨੂੰ ਗੱਡੀ 'ਚ ਬਿਠਾ ਕੇ ਅਦਾਲਤ ਲੈ ਕੇ ਜਾਣ ਲੱਗੀ ਤਾਂ ਲੜਕੀ ਦੇ ਪਰਿਵਾਰ ਵਾਲੇ ਗੱਡੀ ਦੇ ਅੱਗੇ ਖੜ੍ਹੇ ਹੋ ਗਏ। ਪਰਿਵਾਰ ਨੇ ਪੁਲਸ ਜਵਾਨਾਂ ਨਾਲ ਹੱਥੋਪਾਈ ਦੀ ਕੋਸ਼ਿਸ਼ ਵੀ ਕੀਤੀ। ਸੈਕਟਰ-3 ਥਾਣਾ ਪੁਲਸ ਨੇ ਨਵ-ਵਿਆਹੁਤਾ ਜੋੜੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੇਸ਼ ਕੀਤਾ।

ਹਾਈਕੋਰਟ 'ਚ ਸੁਰੱਖਿਆ ਲੈਣ ਪਹੁੰਚੇ ਸਨ
ਸੈਕਟਰ-3 ਥਾਣਾ ਪੁਲਸ ਨੇ ਦੱਸਿਆ ਕਿ ਪ੍ਰੇਮੀ ਜੋੜੇ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਅੰਮ੍ਰਿਤਸਰ 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਸੋਮਵਾਰ ਨੂੰ ਨਵ-ਵਿਆਹੁਤਾ ਜੋੜਾ ਹਾਈਕੋਰਟ 'ਚ ਸੁਰੱਖਿਆ ਲੈਣ ਪਹੁੰਚਿਆ ਸੀ। ਲੜਕੀ ਨੂੰ ਦੇਖ ਕੇ ਪਰਿਵਾਰ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਕੀਲਾਂ ਤੇ ਪੁਲਸ ਜਵਾਨਾਂ ਨੇ ਮਿਲ ਕੇ ਲੜਕੀ ਨੂੰ ਪਰਿਵਾਰ ਤੋਂ ਛੁਡਵਾ ਕੇ ਥਾਣਾ ਪੁਲਸ ਦੇ ਹਵਾਲੇ ਕੀਤਾ।


author

Gurminder Singh

Content Editor

Related News