ਹਾਈ ਕੋਰਟ ਨੇ ਨਵਜੋਤ ਸਿੰਘ ਸਿੱਧੂ ਬਾਰੇ ਸੁਣਾਇਆ ਅਹਿਮ ਫ਼ੈਸਲਾ

12/22/2023 2:15:56 AM

ਪਟਨਾ (ਭਾਸ਼ਾ): ਪਟਨਾ ਹਾਈ ਕੋਰਟ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲਾਗੂ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਨੂੰ ਖਾਰਜ ਕਰਦਿਆਂ ਰਾਹਤ ਦਿੱਤੀ ਹੈ। ਸਿੱਧੂ ਨੇ ਕਟਿਹਾਰ ਜ਼ਿਲ੍ਹੇ ਦੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ 12 ਅਕਤੂਬਰ, 2020 ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹੇਠਲੀ ਅਦਾਲਤ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਰਸੋਈ ਥਾਣੇ ਵਿਚ ਉਸ ਵਿਰੁੱਧ ਦਰਜ ਐੱਫ.ਆਈ.ਆਰ. ਦਾ ਨੋਟਿਸ ਲਿਆ ਸੀ। ਇਹ ਮਾਮਲਾ ਇਕ ਚੋਣ ਰੈਲੀ ਵਿਚ ਸਿੱਧੂ ਦੇ ਭਾਸ਼ਣ ਦੇ ਸਬੰਧ ਵਿਚ ਭਾਰਤੀ ਦੰਡਾਵਲੀ ਅਤੇ ਲੋਕ ਪ੍ਰਤੀਨਿਧਤਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਐਨਕਾਊਂਟਰ, ਸੋਸ਼ਲ ਮੀਡੀਆ 'ਤੇ ਲਲਕਾਰੇ ਮਾਰਨ ਵਾਲਾ ਰਾਜੂ ਸ਼ੂਟਰ ਜ਼ਖ਼ਮੀ

ਹਾਈ ਕੋਰਟ ਦੇ ਜਸਟਿਸ ਸੰਦੀਪ ਕੁਮਾਰ ਨੇ 19 ਦਸੰਬਰ ਦੇ ਆਪਣੇ ਹੁਕਮ ਵਿਚ ਕਿਹਾ ਕਿ ਹੇਠਲੀ ਅਦਾਲਤ ਨੇ ‘ਮਕੈਨੀਕਲ ਤਰੀਕੇ ਨਾਲ’ ਹੁਕਮ ਪਾਸ ਕੀਤੇ ਅਤੇ ਪਟੀਸ਼ਨਕਰਤਾ ਨੂੰ ਬਿਨਾਂ ਸੋਚੇ ਸਮਝੇ ਸੰਮਨ ਜਾਰੀ ਕੀਤੇ। ਅਦਾਲਤ ਨੇ ਫ਼ੈਸਲੇ ਵਿਚ ਕਿਹਾ, "ਇਸ ਲਈ, ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਸਿੱਟੇ ਵਜੋਂ, ਨੋਟਿਸ ਦੇ ਹੁਕਮ ... ਅਤੇ ਪਟੀਸ਼ਨਕਰਤਾ ਦੇ ਪੂਰੀ ਮੁਕੱਦਮੇ ਨੂੰ ਰੱਦ ਕੀਤਾ ਜਾਂਦਾ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News