ਹਾਈ ਕੋਰਟ ਵੱਲੋਂ ਸ਼ਿਵ ਲਾਲ ਡੋਡਾ ਦੀ ਸੁਣਵਾਈ ਖਤਮ
Tuesday, Jul 31, 2018 - 12:53 AM (IST)

ਅਬੋਹਰ(ਸੁਨੀਲ)–ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਕੁਲਦੀਪ ਸਿੰਘ ਦੀ ਅਦਾਲਤ ’ਚ ਸ਼ਿਵ ਲਾਲ ਡੋਡਾ ਦੇ ਵਕੀਲ ਨੇ ਇਕ ਮੰਗ ਦਰਜ ਕੀਤੀ ਸੀ ਕਿ ਗੁਰਦਾਸਪੁਰ ਜੇਲ ਦੇ ਸੁਰੱਖਿਆ ਗਾਰਡ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਪੁਲਸ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ। ਜੱਜ ਕੁਲਦੀਪ ਸਿੰਘ ਦੀ ਅਦਾਲਤ ’ਚ ਪੰਜਾਬ ਪੁਲਸ ਵੱਲੋਂ ਇਹ ਦਲੀਲਾਂ ਪੇਸ਼ ਕੀਤੀਆਂ ਗਈਆਂ ਕਿ ਅਸੀਂ ਕਦੇ ਇਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਅਪੀਲ ਨੂੰ ਡਿਸਪੋਜ ਕਰ ਦਿੱਤਾ। ਦੂਜੇ ਪਾਸੇ ਸ਼ਿਵ ਲਾਲ ਡੋਡਾ ਨੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਆਪਣੀ ਜ਼ਮਾਨਤ ਦੀ ਮੰਗ ਦਰਜ ਕੀਤੀ ਸੀ। ਪੰਜਾਬ ਅਤੇ ਹਰਿਆਣਾ ਦੇ ਜੱਜ ਰਾਜੀਵ ਨਰਾਇਣ ਰਾਏ ਦੀ ਅਦਾਲਤ ’ਚ ਸਰਕਾਰੀ ਵਕੀਲ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਅਤੇ ਡੀ. ਐੱਸ. ਪੀ. ਰਾਹੁਲ ਭਾਰਦਵਾਜ ਪੇਸ਼ ਹੋਏ। ਸ਼ਿਵ ਲਾਲ ਡੋਡਾ ਦੇ ਵਕੀਲ ਨੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਰਾਜੀਵ ਨਰਾਇਣ ਰਾਏ ਨੇ ਅਗਲੀ ਸੁਣਵਾਈ ਦੀ ਤਾਰੀਖ 25 ਸਤੰਬਰ 2018 ਤੈਅ ਕੀਤੀ ਹੈ ।