ਅਕਾਲੀ ਦਲ ਦੇ ਧਰਨਿਆਂ ਖਿਲਾਫ ਹਾਈ ਕੋਰਟ ਸਖਤ, ਸੂਬਾ ਸਰਕਾਰ ਨੂੰ ਦਿੱਤੇ ਇਹ ਹੁਕਮ

Friday, Dec 08, 2017 - 11:35 PM (IST)

ਅਕਾਲੀ ਦਲ ਦੇ ਧਰਨਿਆਂ ਖਿਲਾਫ ਹਾਈ ਕੋਰਟ ਸਖਤ, ਸੂਬਾ ਸਰਕਾਰ ਨੂੰ ਦਿੱਤੇ ਇਹ ਹੁਕਮ

ਚੰਡੀਗੜ੍ਹ : ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਸੂਬੇ ਭਰ ਵਿਚ ਧਰਨਾ ਦੇ ਰਹੇ ਅਕਾਲੀ ਦਲ ਖਿਲਾਫ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਹਾਈ ਕੋਰਟ ਨੇ ਅਕਾਲੀ ਦਲ ਵਲੋਂ ਦਿੱਤੇ ਜਾ ਰਹੇ ਧਰਨਿਆਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਇਹ ਧਰਨੇ ਸੰਬੰਧਤ ਜ਼ਿਲਿਆਂ ਦੇ ਡੀ. ਸੀ. ਦੀ ਇਜਾਜ਼ਤ ਤੋਂ ਬਿਨਾਂ ਦਿੱਤੇ ਜਾ ਰਹੇ ਹਨ ਤਾਂ ਇਹ ਗੈਰ ਕਾਨੂੰਨੀ ਮੰਨੇ ਜਾਣਗੇ।
ਹਾਈਕੋਰਟ ਨੇ ਬੁੱਧਵਾਰ ਤਕ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਤੁਰੰਤ ਇਨ੍ਹਾਂ ਧਰਨਿਆਂ ਨੂੰ ਹਟਾਉਣ ਅਤੇ ਲੋੜ ਪੈਣ 'ਤੇ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।


Related News