ਪੰਜਾਬ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ, ਇਹ ਹਨ ਮੁੱਖ ਕਾਰਨ

Saturday, Jun 10, 2023 - 03:26 PM (IST)

ਪੰਜਾਬ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ, ਇਹ ਹਨ ਮੁੱਖ ਕਾਰਨ

ਨਵੀਂ ਦਿੱਲੀ (ਭਾਸ਼ਾ) : ਭਾਰਤ ਵਿੱਚ ਕੁਲ 11.4 ਫ਼ੀਸਦੀ ਲੋਕ ਸ਼ੂਗਰ ਅਤੇ 36 ਫ਼ੀਸਦੀ ਹਾਈ ਹਲੱਡ ਪ੍ਰੈਸ਼ਰ ਦੇ ਮਰੀਜ਼ ਹਨ। 15.3 ਫ਼ੀਸਦੀ ਲੋਕ ਪ੍ਰੀ-ਡਾਇਬਟੀਜ਼ ਹਨ। ਪੰਜਾਬ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਸਭ ਤੋਂ ਵੱਧ ਹਨ ਜਿਨ੍ਹਾਂ ਦੀ ਗਿਣਤੀ 51.8 ਫ਼ੀਸਦੀ ਹੈ । ਲੈਂਸੇਟ ਡਾਇਬੀਟੀਜ਼ ਐਂਡ ਐਂਡੋਕਰੀਨੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਖ਼ੁਲਾਸਾ ਹੋਇਆ ਹੈ। ਦੇਸ਼ ਵਿੱਚ ਸ਼ੂਗਰ ਅਤੇ ਗੈਰ-ਸੰਚਾਰੀ ਬਿਮਾਰੀਆਂ (ਐਨ. ਸੀ. ਡੀ.) ਬਾਰੇ ਸਭ ਤੋਂ ਵੱਡੇ ਅਧਿਐਨ ਨੇ ਅੰਦਾਜ਼ਾ ਲਾਇਆ ਹੈ ਕਿ 2021 ਵਿੱਚ ਭਾਰਤ ਵਿੱਚ 101 ਮਿਲੀਅਨ ਲੋਕ ਸ਼ੂਗਰ ਦੇ ਮਰੀਜ਼ ਸਨ ਜਦੋਂ ਕਿ 136 ਮਿਲੀਅਨ ਲੋਕ ਪ੍ਰੀ-ਡਾਇਬਟੀਜ਼ ਸਨ। 315 ਮਿਲੀਅਨ ਲੋਕ ਉਦੋਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ।

ਇਹ ਵੀ ਪੜ੍ਹੋ :  IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ

ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ ਨੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਇਹ ਅਧਿਐਨ ਕੀਤਾ ਜਿਸ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਵਿੱਤੀ ਮਦਦ ਕੀਤੀ ਗਈ। ਇਸ ਵਿਚ ਇਹ ਵੀ ਵੇਖਿਆ ਗਿਆ ਕਿ ਭਾਰਤ ਵਿਚ 28.6 ਫ਼ੀਸਦੀ ਲੋਕ ਆਮ ਮੋਟਾਪੇ ਤੋਂ ਪੀੜਤ ਹਨ ਜਦੋਂ ਕਿ 39.5 ਫ਼ੀਸਦੀ ਗੋਗੜ ਤੋਂ ਪੀੜਤ ਹਨ।

ਇਹ ਵੀ ਪੜ੍ਹੋ :  ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖ਼ਬਰ, ਮਿਲੀ ਇਹ ਸਹੂਲਤ

ਸ਼ੂਗਰ ਦੇ ਮਾਮਲੇ ਗੋਆ ’ਚ ਸਭ ਤੋਂ ਵੱਧ ਤੇ ਯੂ.ਪੀ. ’ਚ ਸਭ ਤੋਂ ਘੱਟ

ਸੂਬਿਆਂ ਵਿੱਚੋਂ ਗੋਆ ਵਿੱਚ ਸ਼ੂਗਰ ਦੇ ਸਭ ਤੋਂ ਵੱਧ ਕੇਸ (26.4 ਫ਼ੀਸਦੀ) ਹਨ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਘੱਟ (4.8 ਫ਼ੀਸਦੀ) ਹਨ। ਅਧਿਐਨ ਵਿੱਚ ਕਿਹਾ ਗਿਆ ਕਿ 2017 ਵਿੱਚ ਭਾਰਤ ਵਿੱਚ ਲਗਭਗ 7.5 ਫ਼ੀਸਦੀ ਲੋਕਾਂ ਨੂੰ ਸ਼ੂਗਰ ਸੀ। ਇਸ ਦਾ ਮਤਲਬ ਹੈ ਕਿ ਉਦੋਂ ਤੋਂ ਹੁਣ ਤੱਕ ਇਹ ਗਿਣਤੀ 50 ਫ਼ੀਸਦੀ ਤੋਂ ਵੱਧ ਵਧ ਗਈ ਹੈ। ਐੱਮ. ਡੀ. ਆਰ. ਐੱਫ ਦੇ ਮੁਖੀ ਡਾ. ਆਰ. ਕੇ. ਐੱਮ. ਅੰਜਨਾ ਨੇ ਕਿਹਾ ਕਿ ਗੈਰ-ਸੰਚਾਰੀ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧੇ ਦਾ ਮੁੱਖ ਕਾਰਨ ਗ਼ਲਤ ਖੁਰਾਕ, ਸਰੀਰਕ ਸਰਗਰਮੀਆਂ ਦੀ ਘਾਟ ਅਤੇ ਤਣਾਅ ਨੂੰ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :  ਪਹਿਲਾਂ ਖ਼ੁਦਕੁਸ਼ੀ ਦਾ ਡਰਾਵਾ ਦੇ ਪ੍ਰੇਮੀ ਨਾਲ ਕਰਵਾਇਆ ਵਿਆਹ, ਦੋ ਦਿਨ ਬਾਅਦ ਨਵੀਂ ਵਿਆਹੀ ਨੇ ਚਾੜ੍ਹ ਦਿੱਤਾ ਚੰਨ

ਸਰਵੇਖਣ ’ਚ 1,13,043 ਲੋਕਾਂ ਨੇ ਹਿੱਸਾ ਲਿਆ

ਇਹ ਸਰਵੇਖਣ 2008 ਤੋਂ 2020 ਦਰਮਿਆਨ ਦੇਸ਼ ਦੇ 31 ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ ਦੇ 1,13,043 ਲੋਕਾਂ ’ਤੇ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 33,537 ਸ਼ਹਿਰੀ ਅਤੇ 79,506 ਪੇਂਡੂ ਖੇਤਰਾਂ ਦੇ ਵਸਨੀਕ ਸਨ। ਡਾ. ਮੋਹਨ ਡਾਇਬੀਟੀਜ਼ ਸਪੈਸ਼ਲਿਟੀਜ਼ ਸੈਂਟਰ ਦੇ ਮੁਖੀ ਮੋਹਨ ਨੇ ਕਿਹਾ ਕਿ ਭਾਰਤ ਵਿੱਚ ਸੂਬਾਈ ਸਰਕਾਰਾਂ ਦੀ ਦਿਲਚਸਪੀ ਖ਼ਾਸ ਤੌਰ ’ਤੇ ਐਨ. ਸੀ. ਡੀਜ਼ ਵਿੱਚ ਉੱਚੀ ਹੈ ਕਿਉਂਕਿ ਇਸ ਰਾਹੀਂ ਉਹ ਉਲਝਨਾਂ ਨੂੰ ਸਫ਼ਲਤਾਪੂਰਵਕ ਰੋਕਣ ਅਤੇ ਪ੍ਰਬੰਧਨ ਲਈ ਸਬੂਤ-ਆਧਾਰਿਤ ਦਖ਼ਲਅੰਦਾਜ਼ੀ ਵਿਕਸਿਤ ਕਰ ਸਕਣਗੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News