ਹਾਈ ਅਲਰਟ ਦੇ ਬਾਵਜੂਦ ਪੁਲਸ ਦੀ ਗੱਡੀ ’ਚ ਕਿਵੇਂ ਰੱਖਿਆ ਬੰਬ? ਸੁਰੱਖਿਆ ਏਜੰਸੀਆਂ ਜਾਂਚ ’ਚ ਜੁਟੀਆਂ

Wednesday, Aug 17, 2022 - 10:20 AM (IST)

ਅੰਮ੍ਰਿਤਸਰ (ਸੰਜੀਵ)- 75ਵੇਂ ਆਜ਼ਾਦੀ ਦਿਹਾੜੇ ਤੋਂ ਬਾਅਦ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਪੰਜਾਬ ਪੁਲਸ ਦੇ ਅਧਿਕਾਰੀ ਦੀ ਗੱਡੀ ਵਿਚ ਬੰਬ ਰੱਖਿਆ ਜਾਣਾ ਸੂਬੇ ਵਿਚ ਹਾਈ ਅਲਰਟ ਦੇ ਬਾਵਜੂਦ ਪੁਲਸ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਇਕ ਪਾਸੇ ਜਿੱਥੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਸੂਬੇ ਵਿਚ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਪੁਲਸ ਇਸ ਘਟਨਾ ਨੂੰ ਅੱਤਵਾਦ ਨਾਲ ਜੋੜ ਕੇ ਦੇਖ ਰਹੀ ਹੈ। ਦੂਜੇ ਪਾਸੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਅੱਤਵਾਦ ਸਮੇਂ ਦੌਰਾਨ ਸਰਗਰਮ ਰਹਿਣ ਕਾਰਨ ਉਸ ਨੂੰ ਪਹਿਲਾਂ ਵੀ ਕਈ ਵਾਰ ਕੱਟੜਪੰਥੀ ਸਿੱਖ ਜਥੇਬੰਦੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਪਾਸ ਇਲਾਕੇ ਵਿਚ ਅਜਿਹੀ ਗੱਡੀ ਵਿਚ ਬੰਬ ਰੱਖਣਾ ਵੱਡੀ ਅੱਤਵਾਦੀ ਸਾਜ਼ਿਸ਼ ਹੋ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਨੌਜਵਾਨ (ਤਸਵੀਰਾਂ)

ਅੱਤਵਾਦੀ ਘਟਨਾ ਨੂੰ ਜੋੜ ਕੇ ਦੇਖ ਰਹੀ ਹੈ ਪੁਲਸ
ਪੰਜਾਬ ਪੁਲਸ ਵੀ ਇਸ ਘਟਨਾ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖ ਰਹੀ ਹੈ। ਦਿਲਬਾਗ ਸਿੰਘ ਨੇ ਵੀ ਮੰਨਿਆ ਹੈ ਕਿ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪਰ ਤਮਾਮ ਪਹਿਲੂਆਂ ਨੂੰ ਦੇਖਦੇ ਹੋਏ ਪੰਜਾਬ ਵਿਚ ਫਿਰ ਤੋਂ ਉਭਰ ਰਹੇ ਅੱਤਵਾਦ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਜਿੱਥੇ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕੀਤਾ ਹੈ, ਉੱਥੇ ਹੀ ਇਸ ਦੀ ਪੂਰੀ ਜਾਂਚ ਸੁਰੂ ਕਰ ਦਿੱਤੀ ਹੈ। ਇਕ ਪਾਸੇ ਪੁਲਸ ਇਸ ’ਤੇ ਕੰਮ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਕੁਝ ਗੈਂਗਸਟਰਾਂ ਅਤੇ ਅਪਰਾਧੀਆਂ ਤੋਂ ਸੁਰੱਖਿਆ ਏਜੰਸੀਆਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: ਪੰਜਾਬ ਵਕਫ ਬੋਰਡ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਝੜਪ, ਚੱਲੀਆਂ ਗੋਲੀਆਂ (ਤਸਵੀਰਾਂ)

ਵਿਦੇਸ਼ਾਂ ’ਚ ਬੈਠੇ ਅੱਤਵਾਦੀਆਂ ਦੇ ਹੋ ਸਕਦੇ ਹਨ ਸਲਿੱਪਰ ਸੈੱਲ
ਚਿੱਟੇ ਕੁੜਤੇ ਪਜ਼ਾਮੇ ਵਿਚ ਦੋ ਨਕਾਬਪੋਸ਼ ਨੌਜਵਾਨ ਵਿਚਕਾਰਲੀ ਸੜਕ ’ਤੇ ਖੜ੍ਹੀ ਗੱਡੀ ਵਿਚ ਬੰਬ ਰੱਖ ਕੇ ਫ਼ਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ ਨੂੰ ਦੇਖਦਿਆਂ, ਜਿਸ ਤਰੀਕੇ ਨਾਲ ਇਹ ਦੋਵੇਂ ਰੁਕੇ ਅਤੇ ਫਿਰ ਕੁਝ ਮਿੰਟਾਂ ਵਿੱਚ ਗੱਡੀ ਦੇ ਹੇਠਾਂ ਵਿਸਫੋਟਕ ਪਦਾਰਥ ਰੱਖ ਕੇ ਭੱਜ ਗਏ। ਉਸ ਤੋਂ ਸਾਫ ਹੋ ਗਿਆ ਸੀ ਕਿ ਇਹ ਦੋਵੇਂ ਕਿਸੇ ਅੱਤਵਾਦੀ ਸੰਗਠਨ ਦੇ ਸਲੀਪਰ ਸੈਲ ਵੀ ਹੋ ਸਕਦੇ ਹਨ, ਜਿਨ੍ਹਾਂ ਨੇ ਸਹਿਰ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਬੰਬ ਰੱਖ ਪੁਲਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਹੋਵੇ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ


rajwinder kaur

Content Editor

Related News