ਮਹਿਲਾ ਸਮੱਗਲਰ ਤੋਂ ਹੈਰੋਇਨ ਬਰਾਮਦ

02/19/2018 7:50:30 AM

ਲੁਧਿਆਣਾ, (ਰਿਸ਼ੀ)- ਐਂਟੀ-ਨਾਰਕੋਟਿਕ ਸੈੱਲ ਦੀ ਪੁਲਸ ਨੇ ਸ਼ਨੀਵਾਰ ਨੂੰ ਭਾਈ ਬਾਲਾ ਚੌਕ ਕੋਲ ਪੈਦਲ ਜਾ ਰਹੀ ਇਕ ਮਹਿਲਾ ਸਮੱਗਲਰ ਨੂੰ 5 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 5 'ਚ ਐੱਨ. ਡੀ. ਪੀ. ਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੇਜਰ ਸਿੰਘ ਅਨੁਸਾਰ ਫੜੀ ਗਈ ਮਹਿਲਾ ਦੀ ਪਛਾਣ ਸਰਬਜੀਤ ਕੌਰ ਵਾਸੀ ਮਾਡਲ ਟਾਊਨ ਦੇ ਰੂਪ 'ਚ ਹੋਈ ਹੈ।ਇਕ ਹੋਰ ਮਾਮਲੇ ਵਿਚ ਇਸੇ ਸੈੱਲ ਦੀ ਪੁਲਸ ਨੇ ਸ਼ਨੀਵਾਰ ਨੂੰ ਸਿਵਲ ਹਸਪਤਾਲ ਦੇ ਕੋਲੋਂ ਸੈਕਟਰ-32 ਦੇ ਰਹਿਣ ਵਾਲੇ ਨਸ਼ਾ ਸਮੱਗਲਰ ਹਰਪ੍ਰੀਤ ਸਿੰਘ ਨੂੰ 250 ਗ੍ਰਾਮ ਅਫੀਮ ਸਣੇ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 7 'ਚ ਕੇਸ ਦਰਜ ਕੀਤਾ ਹੈ। 


Related News