ਫਾਜ਼ਿਲਕਾ : ਸਰਹੱਦ ਪਾਰੋਂ ਕਰੋੜਾਂ ਦੀ ਹੈਰੋਇਨ ਮੰਗਵਾਉਣ ਵਾਲੀ ਗੈਂਗ ਦਾ ਸਰਗਨਾ ਸਵਾ ਸਾਲ ਬਾਅਦ ਗ੍ਰਿਫ਼ਤਾਰ

03/22/2023 3:49:04 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਜ਼ਿਲ੍ਹੇ ਦੇ ਸਟੇਟ ਸਪੈਸ਼ਲ ਸੈੱਲ ਨੇ ਨਾਨਕੇ ਜਾ ਰਹੇ ਹੈਰੋਇਨ ਸਮੱਗਲਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਾ ਮੁੱਖ ਸਰਗਨਾ ਅਮਰੀਕ ਸਿੰਘ ਪਿਛਲੇ ਸਵਾ ਸਾਲ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸੀ, ਜਿਸ ਨੂੰ ਪੁਲਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਗੱਲ ਕਰਦਿਆਂ ਸਟੇਟ ਸਪੈਸ਼ਲ ਸੈੱਲ ਦੇ ਪੁਲਸ ਅਧਿਕਾਰੀ ਏ. ਐੱਸ. ਆਈ. ਹਰਦਿਆਲ ਸਿੰਘ ਨੇ ਦੱਸਿਆ ਕਿ 17 ਦਸੰਬਰ 2021 ਨੂੰ ਮਾਮਲਾ ਨੰਬਰ 9 ਦਰਜ ਕੀਤਾ ਗਿਆ ਸੀ, ਜਿਸ ਵਿੱਚ 13 ਕਿਲੋ 740 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ 'ਚ 5 ਮੁਲਜ਼ਮ ਸ਼ਾਮਲ ਸਨ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਸਾਢੇ 7 ਸਾਲ ਬਾਅਦ 22 ਮੁਲਜ਼ਮ ਦੋਸ਼ੀ ਕਰਾਰ

ਉਕਤ ਮੁਲਜ਼ਮਾਂ ਵਿੱਚੋਂ 4 ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਇਸ ਗੈਂਗ ਦਾ ਮੁੱਖ ਸਰਗਨਾ ਅਮਰੀਕ ਸਿੰਘ ਫ਼ਰਾਰ ਹੋ ਗਿਆ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਸ਼ੀਆਂ ਕੋਲੋਂ 40 ਪੈਕੇਟ ਹੈਰੋਇਨ, ਜੋ ਕਿ ਪਾਕਿਸਤਾਨ ਤੋਂ ਮੰਗਵਾਈ ਗਈ ਸੀ, ਵਿੱਚੋਂ 26 ਪੈਕੇਟ ਬੀ. ਐੱਸ. ਐੱਫ਼. ਨੇ ਬਰਾਮਦ ਕੀਤੇ ਸਨ ਤੇ 13 ਕਿਲੋ 740 ਗ੍ਰਾਮ ਹੈਰੋਇਨ ਪੁਲਸ ਵੱਲੋਂ ਬਰਾਮਦ ਕੀਤੇ ਗਏ ਸਨ। ਪੁਲਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁੱਢਲੀ ਪੁੱਛਗਿੱਛ ਦੇ ਲਈ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤੀ ਜਾਵੇਗਾ। 

ਇਹ ਵੀ ਪੜ੍ਹੋ- ਮੋਗਾ 'ਚ ਦਿਨ ਚੜ੍ਹਦੇ ਹੀ ਅਧਿਆਪਕਾ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਹੀ ਟੁੱਟ ਗਈ ਸਾਹਾਂ ਦੀ ਡੋਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News