ਐੱਸ. ਟੀ. ਐੱਫ. ਨੇ ਟ੍ਰੈਪ ਲਗਾ ਕੇ ਹੈਰੋਇਨ ਤਸਕਰ ਕੀਤਾ ਕਾਬੂ
Saturday, Sep 09, 2017 - 04:40 PM (IST)
ਅੰਮ੍ਰਿਤਸਰ (ਸੰਜੀਵ) — ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਮਿਲਣ 'ਤੇ ਲੁਧਿਆਣਾ ਤੋਂ ਆਈ, ਐੱਸ. ਟੀ. ਐੱਫ. ਦੀ ਟੀਮ ਨੇ ਅੱਜ ਰਾਜਾਸਾਂਸੀ ਦੇ ਪਿੰਡ ਰਾਣੋਵਾਲੀ 'ਚ ਟ੍ਰੈਪ ਲਗਾ ਰੱਖਿਆ ਸੀ। ਇਸ ਦੌਰਾਨ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 3 ਨੌਜਵਾਨਾਂ ਨੂੰ ਆਉਂਦੇ ਦੇਖ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਦ ਕਿ ਮੋਟਰਸਾਈਕਲ ਸਵਾਰ ਨਿਸ਼ਾਨ ਸਿੰਘ ਨਿਵਾਸੀ ਮੰਡਿਆਲਾ, ਸਿਕੰਦਰ ਸਿੰਘ ਨਿਵਾਸੀ ਮਜੀਠਾ ਰੋਡ ਤੇ ਸੁਖਵਿੰਦਰ ਸਿੰਘ ਨਿਵਾਸੀ ਲੌਹਾਰਕਾ ਕਲਾਂ ਨੇ ਇਸ਼ਾਰਾ ਦੇਖਦੇ ਹੀ ਮੋਟਰਸਾਈਕਲ ਵਾਪਸ ਮੌੜ ਲਿਆ।
ਜਦ ਤਕ ਐੱਸ. ਟੀ. ਐੱਫ. ਦੇ ਅਧਿਕਾਰੀ ਤਿੰਨਾਂ ਨੂੰ ਕਾਬੂ ਕਰ ਪਾਉਂਦੇ ਉਨ੍ਹਾਂ 'ਚੋਂ ਨਿਸ਼ਾਨ ਸਿੰਘ ਦਾ ਬਾਈਕ ਇਕ ਰੁੱਖ ਨਾਲ ਟਕਰਾ ਗਿਆ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਕੇ ਉਥੋਂ ਡਿੱਗ ਗਿਆ, ਜਦ ਕਿ ਦੂਜੇ ਮੋਟਰਸਾਈਕਲ 'ਤੇ ਸਵਾਰ ਸੁਖਵਿੰਦਰ ਸਿੰਘ ਉਰਫ ਸਾਹਿਲ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ, ਜਦ ਕਿ ਤੀਜਾ ਦੋਸ਼ੀ ਸਿਕੰਦਰ ਸਿੰਘ ਪੁਲਸ ਨੂੰ ਚਕਮਾ ਦੇ ਕੇ ਭੱਜ ਨਿਕਲਿਆ। ਪੁਲਸ ਨੇ ਜ਼ਖਮੀ ਨਿਸ਼ਾਨ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ, ਜਦ ਕਿ ਦੂਜੇ ਪਾਸੇ ਸੁਖਵਿੰਦਰ ਸਿੰਘ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ ਤੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਸ ਨੇ ਨਿਸ਼ਾਨ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ 174 ਸੀ. ਆਰ. ਪੀ. ਸੀ. ਦੇ ਅਧੀਨ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਤੇ ਗ੍ਰਿਫਤਾਰ ਕੀਤੇ ਗਏ ਸੁਖਵਿੰਦਰ ਸਿੰਘ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹੀ ਕਾਰਨ ਹੈ ਕਿ ਲੁਧਿਆਣਾ ਤੋਂ ਆਈ. ਐੱਸ. ਟੀ. ਐੱਫ. ਦੀ ਟੀਮ ਨੇ 21 ਅਪ੍ਰੈਲ 2017 ਨੂੰ ਨਸ਼ੇ ਦੀ ਖੇਪ ਦੇ ਨਲਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਜਾਂਚ ਦੌਰਾਨ ਉਕਤ ਦੋਸ਼ੀਅੰ ਦਾ ਖੁਲਾਸਾ ਹੋਇਆ ਸੀ। ਇਸ ਸੂਚਨਾ ਦੇ ਆਧਾਰ 'ਤੇ ਐੱਸ. ਟੀ. ਐੱਫ ਦੀ ਟੀਮ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਾਜਾਸਾਂਸੀ ਪਹੁੰਚੀ ਸੀ, ਜਿਸ ਦੌਰਾਨ ਨਿਸ਼ਾਨ ਸਿੰਘ ਦਾ ਬਾਈਕ ਰੁੱਖ ਨਾਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ।
