ਭਾਰਤ-ਪਾਕਿ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ
Friday, Dec 13, 2019 - 08:53 PM (IST)

ਤਰਨ ਤਾਰਨ, (ਰਮਨ)— ਸਰੱਹਦੀ ਜ਼ਿਲ੍ਹਾ ਤਰਨ ਤਾਰਨ ਨਾਲ ਲੱਗਦੀ ਭਾਰਤ ਪਾਕਿਸਤਾਨ ਸਰੱਹਦ 'ਤੋਂ ਅੱਜ ਬੀ.ਐੱਸ.ਐਫ ਤੇ ਜ਼ਿਲ੍ਹੇ ਦੀ ਨਾਰਕੋਟਿਕ ਸੈਲ ਟੀਮ ਵਲੋਂ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਜਿਸ ਸਬੰਧੀ ਹੈਰੋਇਨ ਨੂੰ ਕਬਜ਼ੇ 'ਚ ਲੈਂਦੇ ਹੋਏ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀ ਨਾਰਕੋਟਿਕ ਸੈਲ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਝੁੱਗੀਆਂ ਨੂਰ ਮੁਹੰਮਤ ਨਜਦੀਕ ਕੰਡਿਆਲੀ ਤਾਰ ਤੋਂ ਪਾਰ 3 ਪੈਕਟ ਹੈਰੋਇਨ ਮੌਜੂਦ ਹੈ ਜੋ ਕਿ ਪਾਕਿਸਤਾਨ ਵਲੋਂ ਭੇਜੀ ਗਈ ਹੈ ਤੇ ਇਸ ਨੂੰ ਭਰਾਤ ਦੇ ਕਿਸੇ ਇਲਾਕੇ 'ਚ ਸਪਲਾਈ ਕੀਤਾ ਜਾਣਾ ਹੈ। ਨਾਰਕੋਟਿਕ ਸੈਲ ਦੀ ਪੁਲਸ ਵਲੋਂ ਇਹ ਮਾਮਲਾ ਐੱਸ.ਐੱਸ.ਪੀ ਧਰੁੱਵ ਦਹੀਆ ਦੇ ਧਿਆਨ 'ਚ ਲਿਆਂਦਾ ਗਿਆ, ਜਿਨ੍ਹਾਂ ਵਲੋਂ ਬੀ.ਐੱਸ.ਐੱਫ ਦੀ 116 ਬਟਾਲੀਅਨ ਨਾਲ ਤੁਰੰਤ ਸੰਪਰਕ ਕੀਤਾ ਗਿਆ ਤੇ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਕਾਫੀ ਸਮੇਂ ਚਲਾਏ ਗਏ ਇਸ ਸਰਚ ਅਭਿਆਨ ਤੋਂ ਬਾਅਦ ਟੀਮ ਨੂੰ ਸ਼ਾਮ 4.40 ਵਜੇ ਬੁਰਜੀ ਨੰਬਰ 173 ਜੋ ਕਿ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ 'ਤੇ ਹੈ, ਦੀ ਜ਼ਮੀਨ ਤੋਂ ਪਾਕਿਸਤਾਨ ਵਲੋਂ ਭੇਜੀ ਗਈ 3 ਪੈਕਟ ਹੈਰੋਇਨ ਬਰਾਮਦ ਕਰ ਲਈ ਗਈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਵਲੋਂ ਇਸ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।