ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਸਰਹੱਦ ''ਤੇ ਫਿਰ ਫੜੀ ਗਈ ਵੱਡੀ ਮਾਤਰਾ ''ਚ ਹੈਰੋਇਨ

Monday, Aug 14, 2023 - 02:42 AM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਪੁਲਸ ਅਤੇ ਬੀਐੱਸਐੱਫ ਨੇ ਭਾਰਤ-ਪਾਕਿਸਤਾਨ ਸਰਹੱਦੀ ਚੌਕੀ ਨੇਕੀ ਰਾਮ ਨੇੜੇ ਖੇਤਾਂ 'ਚ ਪਈ 3 ਕਿਲੋ 415 ਗ੍ਰਾਮ ਹੈਰੋਇਨ ਦੇ 3 ਪੈਕਟ ਫੜੇ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਬੀਐੱਸਐੱਫ ਤੇ ਪੁਲਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਣੀਪੁਰ 'ਚ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਨੇ ਕੱਢਿਆ ਕੈਂਡਲ ਮਾਰਚ

ਇਸ ਸਬੰਧੀ ਐੱਸਪੀਡੀ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦੀ ਚੌਕੀ ਨੇਕੀ ਰਾਮ 'ਤੇ ਇਕ ਵਾਰ ਫਿਰ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਖੇਤਾਂ 'ਚ ਸੁੱਟੀ ਗਈ ਹੈ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਖੇਤ ਦੇ ਮਾਲਕ ਦਾ ਕੰਮ ਕਰਨ ਵਾਲਾ ਨੌਕਰ ਸਵੇਰੇ ਖੇਤਾਂ 'ਚ ਖਾਦ ਪਾਉਣ ਗਿਆ ਤਾਂ ਉਸ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਪੈਕੇਟ ਖੇਤਾਂ 'ਚ ਡਿੱਗਾ ਹੋਇਆ ਮਿਲਿਆ, ਉਸ ਨੇ ਇਸ ਦੀ ਸੂਚਨਾ ਆਪਣੇ ਕਿਸਾਨ ਮਾਲਕ ਨੂੰ ਦਿੱਤੀ, ਜਿਸ ਨੇ ਅੱਗੇ ਪੁਲਸ ਤੇ ਬੀਐੱਸਐੱਫ ਨੂੰ ਸੂਚਿਤ ਕੀਤਾ। ਜਦੋਂ ਤਲਾਸ਼ੀ ਲਈ ਗਈ ਤਾਂ ਫਿਰੋਜ਼ਪੁਰ ਪੁਲਸ ਤੇ ਬੀਐੱਸਐੱਫ ਨੂੰ ਇਹ ਪੈਕਟ ਭਾਰਤ-ਪਾਕਿ ਸਰਹੱਦੀ ਚੌਕੀ ਨੇੜੇ ਖੇਤਾਂ 'ਚ ਪਏ ਮਿਲੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News