ਪੰਜਾਬ ਪੁਲਸ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਬਰਾਮਦ

08/23/2020 6:23:15 PM

ਫਿਰੋਜ਼ਪੁਰ (ਕੁਮਾਰ, ਆਂਵਲਾ, ਮਨਦੀਪ): ਪੰਜਾਬ ਪੁਲਸ ਅਤੇ ਬੀ.ਐੱਸ.ਐੱਫ. ਨੇ ਬੀ.ਓ.ਪੀ. ਨਾਓ ਬਹਿਰਾਮ ਦੇ ਏਰੀਏ 'ਚੋਂ ਸਾਂਝੀ ਮੁਹਿੰਮ ਦੌਰਾਨ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ 'ਤੇ ਪੰਜਾਬ ਪੁਲਸ ਸਟਾਫ਼ ਅਤੇ ਬੀ.ਐੱਸ.ਐੱਫ. ਦੀ 2 ਬਟਾਲੀਅਨ ਨੇ ਪੀ.ਓ.ਪੀ. ਨਾਓ ਬਹਿਰਾਮ ਦੇ ਏਰੀਏ 'ਚੋਂ ਸਾਂਝਾ ਸਰਚ ਮੁਹਿੰਮ ਚਲਾਇਆ ਅਤੇ ਇਸ ਮੁਹਿੰਮ ਦੌਰਾਨ ਪਿੱਲਰ ਨੰਬਰ 224/3 ਦੇ ਏਰੀਏ 'ਤੋਂ ਖੇਤਾਂ 'ਚ ਲੁਕਾ ਕੇ ਰੱਖੀ ਗਈ ਹੈਰੋਇਨ ਬਰਾਮਦ ਹੋਈ ਹੈ। ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ ਗਈ ਸੀ। ਪੁਲਸ ਅਤੇ ਬੀ.ਐੱਸ.ਐਫ ਵਲੋਂ ਇਸ ਬਰਾਮਦਗੀ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ : ਪੰਕਜ ਬਾਂਸਲ ਦੀ ਜ਼ਮਾਨਤ ਹੋਣ ਦੇ ਬਾਵਜੂਦ ਨਹੀਂ ਹੋਵੇਗੀ ਰਿਹਾਈ


Shyna

Content Editor

Related News