ਜ਼ਮੀਨ ਵਿਚ ਦਬਾ ਕੇ ਰੱਖੀ 4.4 ਕਿਲੋ ਹੈਰੋਇਨ ਬੀ. ਐੱਸ. ਐਫ. ਨੇ ਕੀਤੀ ਬਰਾਮਦ

11/02/2017 5:57:24 PM

ਫਿਰੋਜ਼ਪੁਰ (ਮਲਹੋਤਰਾ) - ਸੀਮਾ ਸੁਰੱਖਿਆ ਬਲ ਨੇ ਇੰਟਰਨੈਸ਼ਨਲ ਹਿੰਦ-ਪਾਕ ਬਾਰਡਰ 'ਤੇ ਸਰਚ ਆਪ੍ਰੇਸ਼ਨ ਚਲਾ ਕੇ 4.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਲ ਦੇ ਪੰਜਾਬ ਫਰੰਟੀਅਰ ਦੇ ਆਈਜੀ ਮੁਕੁਲ ਗੋਇਲ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਦੀ ਵਾਂ ਚੈਕਪੋਸਟ ਦੇ ਨਜਦੀਕ 87 ਬਟਾਲੀਅਨ ਦੇ ਜਵਾਨਾਂ ਦੁਆਰਾ ਚਲਾਏ ਗਏ ਸਰਚ ਆਪ੍ਰੇਸ਼ਨ ਦੇ ਦੌਰਾਨ ਜ਼ਮੀਨ ਵਿਚ ਲੁਕਾ ਕੇ ਰੱਖੀ ਗਈ 4.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਮੌਕੇ ਡੀ. ਆਈ. ਜੀ. ਫਿਰੋਜ਼ਪੁਰ ਸੈਕਟਰ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਇੰਟਰਨੈਸ਼ਨਲ ਮਾਰਕਿਟ ਵਿਚ ਕੀਮਤ ਕਰੀਬ 22 ਕਰੋੜ ਰੁਪਏ ਦੱਸੀ ਜਾ ਰਹੀ ਹੈ। 
 


Related News