15 ਗ੍ਰਾਮ ਹੈਰੋਇਨ ਸਣੇ ਲੜਕੀ ਕਾਬੂ

Saturday, Jul 13, 2019 - 01:34 AM (IST)

15 ਗ੍ਰਾਮ ਹੈਰੋਇਨ ਸਣੇ ਲੜਕੀ ਕਾਬੂ

ਸ਼ਾਹਕੋਟ,(ਅਰੁਣ, ਕੁਲਜੀਤ): ਸ਼ਾਹਕੋਟ ਇਲਾਕੇ 'ਚ ਨਸ਼ਾ ਸਪਲਾਈ ਕਰਨ ਦੇ ਮਾਮਲੇ 'ਚ ਸਥਾਨਕ ਪੁਲਸ ਵਲੋਂ ਇਕ ਲੜਕੀ ਨੂੰ 15 ਗ੍ਰਾਮ ਹੈਰੋਇਨ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਾਹਕੋਟ ਐੱਸ. ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐੱਸ. ਆਈ. ਅਮਨਦੀਪ ਕੌਰ ਥਾਣਾ ਸ਼ਾਹਕੋਟ ਨੇ ਸਮੇਤ ਪੁਲਸ ਪਾਰਟੀ ਮੋਗਾ ਰੋਡ ਉਥੇ ਸਧਾਨਾ ਹਸਪਤਾਲ ਨੇੜਿਓਂ ਸਰਬਜੀਤ ਕੌਰ (24) ਵਾਸੀ ਤਾਰੇਵਾਲ (ਮੋਗਾ) ਨੂੰ ਕਾਬੂ ਕੀਤਾ। ਜਿਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਸ਼ਾਹਕੋਟ ਇਲਾਕੇ ਵਿਚ 2 ਮਹੀਨੇ ਤੋਂ ਨਸ਼ਾ ਸਪਲਾਈ ਕਰ ਰਹੀ ਸੀ। ਉਹ ਇਹ ਨਸ਼ਾ ਮੋਗਾ ਜ਼ਿਲੇ ਦੇ ਪਿੰਡ ਦੋਲੇਵਾਲ ਤੋਂ ਲੈ ਕੇ ਆਈ ਸੀ, ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News