ਹੈਰੀਟੇਜ ਸਟਰੀਟ ਬਲਾਸਟ : ਜਾਂਚ ਦੌਰਾਨ ਫੋਰੈਂਸਿਕ ਟੀਮ ਨੂੰ ਮਿਲੀਆਂ ਸ਼ੱਕੀ ਚੀਜ਼ਾਂ

Monday, May 08, 2023 - 04:45 AM (IST)

ਹੈਰੀਟੇਜ ਸਟਰੀਟ ਬਲਾਸਟ : ਜਾਂਚ ਦੌਰਾਨ ਫੋਰੈਂਸਿਕ ਟੀਮ ਨੂੰ ਮਿਲੀਆਂ ਸ਼ੱਕੀ ਚੀਜ਼ਾਂ

ਅੰਮ੍ਰਿਤਸਰ (ਜਸ਼ਨ)-ਸ਼ਨੀਵਾਰ ਦੀ ਰਾਤ 12 ਵਜੇ ਦੇ ਕਰੀਬ ਹੈਰੀਟੇਜ ਸਟਰੀਟ ਬਲਾਸਟ ਮਾਮਲੇ ਨੂੰ ਪੁਲਸ ਨੇ ਕਾਫ਼ੀ ਸੰਜੀਦਗੀ ਨਾਲ ਲਿਆ ਹੈ। ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਅਤੇ ਪੰਜਾਬ ਪੁਲਸ ਨਾਲ ਫੋਰੈਂਸਿਕ ਵਿਭਾਗ ਦੇ ਕਰਮਚਾਰੀ ਉੱਥੇ ਦਿਨ ਭਰ ਜਾਂਚ ਕਰਦੇ ਰਹੇ। ਪੂਰਾ ਇਲਾਕਾ ਐਤਵਾਰ ਨੂੰ ਪੁਲਸ ਛਾਉਣੀ ’ਚ ਤਬਦੀਲ ਰਿਹਾ। ਉਥੇ ਹੀ ਦੂਜੇ ਪਾਸੇ ਇਸ ਸਾਰੇ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਬਲਾਸਟ ਹੋਣ ਦਾ ਸਾਰਾ ਮੰਜ਼ਰ ਕੈਦ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੂਬੇ ’ਚ 4 ਆਰ. ਟੀ. ਏ. ਅਤੇ 23 ਆਰ. ਟੀ. ਓ. ਹੋਣਗੇ ਤਾਇਨਾਤ

ਵੀਡੀਓ ’ਚ ਸਾਫ਼ ਦਿਸ ਰਿਹਾ ਹੈ ਕਿ ਕਿਸ ਤਰ੍ਹਾਂ ਸਾਰਾਗੜ੍ਹੀ ਪਾਰਕਿੰਗ ਕੋਲ ਜ਼ਬਰਦਸਤ ਬਲਾਸਟ ਹੁੰਦਾ ਹੈ ਅਤੇ ਫਿਰ ਅੱਗ ਅਤੇ ਧੂੰਏਂ ਦਾ ਇਕ ਗੁਬਾਰ ਉੱਠਦਾ ਹੈ। ਇਸ ਤੋਂ ਬਾਅਦ ਸਾਰਾਗੜ੍ਹੀ ਪਾਰਕਿੰਗ ਦੀਆਂ ਬਾਰੀਆਂ ਦੇ ਸ਼ੀਸ਼ੇ ਜ਼ਬਰਦਸਤ ਧਮਾਕੇ ਨਾਲ ਟੁੱਟ ਕੇ ਹੇਠਾਂ ਘੁੰਮ ਰਹੇ ਯਾਤਰੀਆਂ ਦੇ ਸਰੀਰ ’ਤੇ ਲੱਗਦੇ ਹਨ। ਜਾਣਕਾਰੀ ਅਨੁਸਾਰ ਇਸ ਘਟਨਾ ’ਚ 6-8 ਸ਼ਰਧਾਲੂ ਜ਼ਖ਼ਮੀ ਹੋਏ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਫੋਰੈਂਸਿਕ ਟੀਮ ਦੇ ਅਧਿਕਾਰੀਆਂ ਨੂੰ ਕੁਝ ਸ਼ੱਕੀ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਜਾਂਚ ਲਈ ਫਿਲਹਾਲ ਭੇਜ ਦਿੱਤਾ ਗਿਆ ਹੈ। ਪੁਲਸ ਫਿਲਹਾਲ ਇਸ ਸਾਰੇ ਮਾਮਲੇ ਨੂੰ ਫੇਕ ਹਾਦਸਾ ਹੀ ਦੱਸ ਰਹੀ ਹੈ ਪਰ ਫੋਰੈਂਸਿਕ ਟੀਮ ਦੀ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਹ ਹਾਦਸਾ ਸੀ ਜਾਂ ਫਿਰ ਕੋਈ ਬੰਬ ਬਲਾਸਟ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਨਸ਼ੇ ਲਈ ਪੈਸੇ ਨਾ ਦੇਣ ’ਤੇ ਕਲਯੁਗੀ ਪੁੱਤ ਨੇ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ


author

Manoj

Content Editor

Related News