ਹੁਣ ਅਮਰੀਕਾ ’ਚ ਨਿਲਾਮ ਹੋਵੇਗਾ ਵਿਰਾਸਤੀ ਫਰਨੀਚਰ, PU ਦੀ ਡਾਈਨਿੰਗ ਚੇਅਰ ਤੇ ਸਟੂਲ ਵੀ ਰੱਖੇ ਜਾਣਗੇ

Friday, Jan 20, 2023 - 12:46 AM (IST)

ਹੁਣ ਅਮਰੀਕਾ ’ਚ ਨਿਲਾਮ ਹੋਵੇਗਾ ਵਿਰਾਸਤੀ ਫਰਨੀਚਰ, PU ਦੀ ਡਾਈਨਿੰਗ ਚੇਅਰ ਤੇ ਸਟੂਲ ਵੀ ਰੱਖੇ ਜਾਣਗੇ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਸੁਰੱਖਿਆ, ਸੰਭਾਲ ਅਤੇ ਬਹਾਲੀ ਲਈ ਇਕ ਕਾਰਜ ਯੋਜਨਾ ਲਈ ਫਰਾਂਸ ਤੋਂ ਅਧਿਕਾਰੀਆਂ ਦੀ ਇਕ ਟੀਮ ਪਿਛਲੇ ਸਾਲ ਚੰਡੀਗੜ੍ਹ ਆਈ ਸੀ, ਜਿਸ ਵਿੱਚ ਯੂ. ਟੀ. ਪ੍ਰਸ਼ਾਸਨ ਅਤੇ ਪੁਲਸ ਸਮੇਤ ਵੱਖ-ਵੱਖ ਵਿਭਾਗਾਂ ਨੂੰ ਕੁਝ ਸਿਖਲਾਈ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਵਿਦੇਸ਼ਾਂ ਵਿੱਚ ਜਾਰੀ ਹੈ। ਹੁਣ 20 ਜਨਵਰੀ ਨੂੰ ਅਮਰੀਕਾ ਵਿੱਚ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਹੋਣ ਜਾ ਰਹੀ ਹੈ। ਇਸ ਸਬੰਧੀ ਸ਼ਹਿਰ ਦੇ ਵਕੀਲ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਦੇ ਕੇ ਨਿਲਾਮੀ ਰੋਕਣ ਦੀ ਮੰਗ ਕੀਤੀ ਹੈ। ਸ਼ਿਕਾਇਤ ਦੀ ਇਕ ਕਾਪੀ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨੂੰ ਵੀ ਭੇਜੀ ਗਈ ਹੈ।

ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਅਧਿਆਪਕਾਂ ਦੇ ਦੇਖ ਕੇ ਉੱਡੇ ਹੋਸ਼

ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਵਰਤੇ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਨਿਲਾਮੀ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾਣ। ਨਿਲਾਮੀ ਲਈ ਰੱਖੇ ਜਾਣ ਵਾਲੇ ਸਾਮਾਨ ਵਿਚ ਡਾਇਨਿੰਗ ਟੇਬਲ, ਫਾਈਲ ਰੈਕ, ਕਮੇਟੀ ਆਰਮ ਚੇਅਰ, ਪੰਜਾਬ ਯੂਨੀਵਰਸਿਟੀ ਤੋਂ ਡਾਈਨਿੰਗ ਚੇਅਰ, ਚੰਡੀਗੜ੍ਹ ਤੋਂ ਸਟੂਲ, ਡੈਸਕ ਅਤੇ ਕੁਰਸੀਆਂ, ਬੈਂਚ ਅਤੇ ਕੌਫੀ ਟੇਬਲ ਸਮੇਤ ਹੋਰ ਸਾਮਾਨ ਸ਼ਾਮਲ ਹੈ।

ਇਹ ਵੀ ਪੜ੍ਹੋ : ਇੰਡੀਅਨ ਓਲੰਪਿਕ ਐਸੋਸੀਏਸ਼ਨ ਪ੍ਰਧਾਨ ਪੀ. ਟੀ. ਊਸ਼ਾ ਦਾ ਵੱਡਾ ਬਿਆਨ, ਐਥਲੀਟਾਂ ਨੂੰ ਕਹੀ ਇਹ ਗੱਲ

ਇਨ੍ਹਾਂ ਵਸਤਾਂ ਦੀ ਕੁੱਲ ਕੀਮਤ 1.03 ਕਰੋੜ ਤੋਂ 1.43 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਜੱਗਾ ਨੇ ਦੱਸਿਆ ਕਿ ਵਿਰਾਸਤੀ ਫਰਨੀਚਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਰੁਪਏ ਦੀ ਆਮਦਨ ਦਾ ਨੁਕਸਾਨ ਹੋ ਰਿਹਾ ਹੈ। ਜੱਗਾ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਵਿਰਾਸਤੀ ਫਰਨੀਚਰ ਦੀ ਇਸ ਤਰ੍ਹਾਂ ਦੀ ਨਿਲਾਮੀ ਨੂੰ ਰੋਕਣ ਤੋਂ ਇਲਾਵਾ ਇਸ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਆਖਿਰ ਇਹ ਵਿਰਾਸਤੀ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ : NRI's ਲਈ ਵੱਡੀ ਖ਼ਬਰ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕੀਤਾ ਇਹ ਐਲਾਨ

ਜੋ ਵੀ ਫਰਨੀਚਰ ਦੀ ਸਮੱਗਲਿੰਗ ਵਿਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਥਾਨਕ ਪੱਧਰ ’ਤੇ ਵੀ ਇਸ ਦੀ ਚੋਰੀ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਫਰਨੀਚਰ ਦੀ ਸੰਭਾਲ ਲਈ ਵੀ ਨਿਯਮ ਬਣਾਉਣ ਦੀ ਲੋਡ਼ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਦੇ ਕਰੋੜਾਂ ਰੁਪਏ ਦੇ ਵਿਰਾਸਤੀ ਫਰਨੀਚਰ ਦੀ ਅਮਰੀਕਾ, ਯੂ. ਕੇ., ਫਰਾਂਸ ਅਤੇ ਜਰਮਨੀ ਸਮੇਤ ਹੋਰਨਾਂ ਦੇਸ਼ਾਂ ਵਿਚ ਨਿਲਾਮੀ ਕੀਤੀ ਗਈ ਹੈ।

ਅਧਿਕਾਰੀਆਂ ਨੂੰ ਟ੍ਰੇਨਿੰਗ ਦੀ ਸਿਫਾਰਿਸ਼ ਕੀਤੀ ਸੀ

ਫਰਾਂਸ ਦੀ ਟੀਮ, ਜੋ ਪਿਛਲੇ ਸਾਲ ਨਵੰਬਰ ਵਿਚ ਸ਼ਹਿਰ ਪਹੁੰਚੀ ਸੀ, ਨੇ ਯੂ. ਟੀ. ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਟੀਮ ਨੇ ਸਿਖਲਾਈ ਅਫਸਰਾਂ ਅਤੇ ਕਰਮਚਾਰੀਆਂ ਨੂੰ ਵਿਰਾਸਤੀ ਫਰਨੀਚਰ ਦੀ ਪਛਾਣ ਕਰਨ ਦੀ ਸਿਫਾਰਸ਼ ਕੀਤੀ ਸੀ, ਤਾਂ ਜੋ ਇਸ ਦੀ ਸਮੱਗਲਿੰਗ ਨੂੰ ਰੋਕਿਆ ਜਾ ਸਕੇ। ਫਰਾਂਸਿਸੀ ਮੰਤਰਾਲੇ ਨੇ ਲੀ-ਕਾਰਬੂਜ਼ੀਅਰ ਫਾਊਂਡੇਸ਼ਨ ਦੇ ਡਾਇਰੈਕਟਰ ਬ੍ਰਿਜਿਟ ਬੂਵੀਅਰ ਦੀ ਅਗਵਾਈ ਵਿਚ 10 ਮੈਂਬਰੀ ਮਾਹਿਰਾਂ ਦੀ ਟੀਮ ਚੰਡੀਗੜ੍ਹ ਭੇਜੀ ਹੈ, ਜਿਸ ਵਿਚ ਸੰਭਾਲ ਵਿਗਿਆਨੀ, ਵਿਰਾਸਤੀ ਬਹਾਲ ਕਰਨ ਵਾਲੇ, ਸੰਭਾਲ ਆਰਕੀਟੈਕਟ, ਫਰੈਂਚ ਸੈਂਟਰਲ ਜੁਡੀਸ਼ੀਅਲ ਪੁਲਸ ਡਾਇਰੈਕਟਰ ਦੇ ਨੁਮਾਇੰਦੇ, ਆਰਕੀਟੈਕਟ ਅਤੇ ਫਰਾਂਸ ਦੇ ਸੱਭਿਆਚਾਰਕ ਮੰਤਰਾਲੇ ਦੇ ਇਤਿਹਾਸਕ ਸਮਾਰਕਾਂ ਦੇ ਇੰਸਪੈਕਟਰ ਜਨਰਲ ਸ਼ਾਮਲ ਸਨ।


author

Mandeep Singh

Content Editor

Related News