ਹੁਣ ਆਸਟ੍ਰੇਲੀਆ ''ਚ ਨੀਲਾਮ ਹੋਵੇਗਾ ਚੰਡੀਗੜ੍ਹ ਦਾ ''ਹੈਰੀਟੇਜ ਫਰਨੀਚਰ''
Monday, Feb 22, 2021 - 09:26 AM (IST)
ਚੰਡੀਗੜ੍ਹ (ਰਾਜਿੰਦਰ) : ਹੁਣ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਨੀਲਾਮੀ ਆਸਟ੍ਰੇਲੀਆ 'ਚ ਵੀ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਸ਼ਿਕਾਇਤ ਭੇਜ ਕੇ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 2 ਮਾਰਚ ਨੂੰ ਹੋਣ ਜਾ ਰਹੀ ਇਸ ਨੀਲਾਮੀ 'ਚ ਚੰਡੀਗੜ੍ਹ ਦੀ ਇਕ ਚੇਅਰ ਨੂੰ ਰੱਖਿਆ ਜਾਵੇਗਾ, ਜਿਸ ਦੀ ਕੀਮਤ 4.57 ਲੱਖ ਤੋਂ 6.85 ਲੱਖ ਵਿਚਕਾਰ ਹੈ।
ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ 5 ਧੀਆਂ ਤੋਂ ਖੋਹੀ ਮਾਂ, ਪਿਤਾ ਗੰਭੀਰ ਜ਼ਖਮੀ
ਉਨ੍ਹਾਂ ਦੱਸਿਆ ਕਿ ਐਡਵਾਂਸ 'ਚ ਇਸ ਨੀਲਾਮੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਲੋਕਲ ਲਾਅ ਇਨਫੋਰਸਿੰਗ ਏਜੰਸੀਆਂ ਦੀ ਸਹਾਇਤਾ ਨਾਲ ਨੀਲਾਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਸ ਤੋਂ ਪਹਿਲਾਂ 27 ਫਰਵਰੀ ਨੂੰ ਸ਼ਹਿਰ ਦਾ ਹੈਰੀਟੇਜ ਫਰਨੀਚਰ ਨੀਲਾਮ ਹੋਣ ਦੀ ਸੂਚਨਾ ਸੀ, ਜਿਸ ਨੂੰ ਲੈ ਕੇ ਵੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅੰਬੈਸਡਰ ਆਫ ਇੰਡੀਆ ਟੂ ਫਰਾਂਸ ਨੂੰ ਸ਼ਿਕਾਇਤ ਭੇਜੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹੁਣ ਡਿਜੀਟਲ ਡਰਾਈਵਿੰਗ ਲਾਈਸੈਂਸ ਤੇ RC ਵੀ ਮੰਨੇ ਜਾਣਗੇ 'ਵੈਧ'
ਨੀਲਾਮੀ 'ਚ ਜੋ ਆਈਟਮਾਂ ਰੱਖੀਆਂ ਗਈਆਂ ਸਨ, ਉਨ੍ਹਾਂ 'ਚ ਪੇਅਰ ਆਫ਼ ਸਟੂਲ, ਆਰਮ ਚੇਅਰਸ, ਈ. ਜੀ. ਚੇਅਰਸ, ਐਗਜ਼ੀਕਿਊਟਿਵ ਡੈਸਕ ਅਤੇ ਡਾਈਨਿੰਗ ਟੇਬਲ ਆਦਿ ਆਈਟਮਾਂ ਸ਼ਾਮਲ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ 'ਚ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਨੀਲਾਮੀ ਹੋ ਚੁੱਕੀ ਹੈ। ਨੀਲਾਮੀ ਦੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਮੰਗੀ ਗਈ ਸੀ ਪਰ ਬਾਵਜੂਦ ਇਸ ਦੇ ਹੈਰੀਟੇਜ ਆਈਟਮਾਂ ਦੀ ਇਹ ਨੀਲਾਮੀ ਲਗਾਤਾਰ ਜਾਰੀ ਹੈ।
ਨੋਟ : ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਨੀਲਾਮੀ ਬਾਰੇ ਦਿਓ ਆਪਣੀ ਰਾਏ