ਇਕਲੌਤੇ ਪੁੱਤਰ ਦੀ ਆਖਰੀ ਝਲਕ ਪਾਉਣ ਲਈ ਪਰਿਵਾਰ ਬੇਸਬਰੀ ਨਾਲ ਕਰ ਰਿਹੈ ਇੰਤਜ਼ਾਰ

Tuesday, Jun 12, 2018 - 12:42 PM (IST)

ਇਕਲੌਤੇ ਪੁੱਤਰ ਦੀ ਆਖਰੀ ਝਲਕ ਪਾਉਣ ਲਈ ਪਰਿਵਾਰ ਬੇਸਬਰੀ ਨਾਲ ਕਰ ਰਿਹੈ ਇੰਤਜ਼ਾਰ

ਜਲਾਲਾਬਾਦ (ਬੰਟੀ ਦਹੂਜਾ) — ਮ੍ਰਿਤਕ ਹੈਦਰ ਖਾਨ ਦਾ ਪਰਿਵਾਰ ਹਾਲ ਆਬਾਦ ਦਸ਼ਮੇਸ਼ ਨਗਰ (ਜੱਦੀ ਸ਼ਹਿਰ ਮੰਡੀ ਅਹਿਮਦਗੜ੍ਹ) ਹੈਦਰ ਖਾਨ ਦੀ ਇਕ ਝਲਕ ਦੇਖਣ ਲਈ ਤਰਸ ਰਿਹਾ ਹੈ ਤੇ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਦਰ ਖਾਨ (23) ਦੇ ਚਾਚਾ ਸੁਰਾਜ ਖਾਨ ਕੌਂਸਲ ਪ੍ਰਧਾਨ ਮੰਡੀ ਅਹਿਮਦਗੜ੍ਹ ਨੇ ਜਾਣਕਾਰੀ ਦਿੰਦੇ ੋਹਏ ਕਿਹਾ ਕਿ ਉਨ੍ਹਾਂ ਦਾ ਭਤੀਜਾ ਹੈਦਰ ਖਾਨ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ। ਬੀਤੇ ਕੁਝ ਦਿਨ ਪਹਿਲਾਂ ਉਸ ਦੀ ਰਿਹਾਇਸ਼ ਅਪਾਰਟਮੈਂਟ ਦੇ ਨਜ਼ਦੀਕ ਮੌਜੂਦ ਸਵੀਮਿੰਗ ਪੂਲ 'ਚ ਨਹਾਉਂਦੇ ਸਮੇਂ ਡੂੰਘੇ ਪਾਣੀ 'ਚ ਜਾਣ ਕਾਰਨ ਉਸ ਦੀ  ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਜਲਾਲਾਬਾਦ ਤੇ ਮੰਡੀ ਅਹਿਮਦਗੜ੍ਹ 'ਚ ਸੋਗ ਦੀ ਲਹਿਰ ਛਾ ਗਈ ਤੇ ਸਭ ਨੂੰ ਉਸ ਦੀ ਮ੍ਰਿਤਕ ਦੇਹ ਦਾ ਭਾਰਤ 'ਚ ਆਉਣ ਦਾ ਇੰਤਜ਼ਾਰ ਹੈ।


Related News