ਪੰਜਾਬ ਦਾ ਇਹ ਹਾਈਵੇਅ ਹੋ ਗਿਆ ਬੰਦ! ਲੱਗਾ ਭਾਰੀ ਜਾਮ

Wednesday, Jul 01, 2026 - 01:11 PM (IST)

ਪੰਜਾਬ ਦਾ ਇਹ ਹਾਈਵੇਅ ਹੋ ਗਿਆ ਬੰਦ! ਲੱਗਾ ਭਾਰੀ ਜਾਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ  ਅਤੇ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਰੋਸ ਵਜੋਂ  ਦੋਆਬਾ  ਕਿਸਾਨ ਕਮੇਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਪ੍ਰੋਗਰਾਮ ਉਲੀਕਦੇ ਹੋਏ ਅੱਜ 1 ਜੁਲਾਈ ਨੂੰ ਟਾਂਡਾ ਦੇ ਬਿਜਲੀ ਘਰ ਚੌਂਕ ਵਿਖੇ ਹਾਈਵੇਅ ਜਾਮ ਕੀਤਾ ਹੈ। 
ਜਾਮ ਕਰੀਬ 11 ਸ਼ੁਰੂ ਹੋਏ ਇਸ ਰੋਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਰਹੇ ਹ।  ਇਸ ਦੌਰਾਨ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਜਨਰਲ ਸਕੱਤਰ ਪ੍ਰਿਥਪਾਲ  ਸਿੰਘ ਗੁਰਾਇਆ   ਨੇ ਸਰਕਾਰ ਪ੍ਰਤੀ ਰੋਸ ਜਤਾਉਂਦੇ ਹੋਏ ਆਖਿਆ ਕਿ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਜੋ ਸਰਕਾਰ ਨੇ ਦੇਣੇ ਹਨ ਨਹੀਂ ਦਿੱਤੇ ਗਏ ਹਨ । ਪੰਜਾਬ ਸਰਕਾਰ ਦੇ ਅਧਿਕਾਰੀ  ਪਿਛਲੇ ਦੋ ਮਹੀਨਿਆਂ ਤੋਂ ਲਾਰੇ ਤੇ ਲਾਰੇ ਲਾ ਰਹੇ ਹਨ।  

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

PunjabKesari

ਪਿਛਲੇ ਦਿਨੀਂ ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਜਲੰਧਰ ਦਫ਼ਤਰ ਅੱਗੇ  18  ਮਈ ਨੂੰ  ਧਰਨਾ ਲਗਾਇਆ ਸੀ ਤੇ ਉਸ ਦਿਨ ਕੇਨ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਨੇ ਇਹ ਮੰਨਿਆ ਸੀ ਕਿ ਪੰਜਾਬ ਸਰਕਾਰ ਵੱਲੋਂ 142 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਵਾਸਤੇ ਭੇਜ ਦਿੱਤਾ ਗਿਆ ਹੈ ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕਿਸੇ ਵੀ ਜਿਮੀਦਾਰ ਦੇ ਖਾਤੇ ਵਿੱਚ ਕੋਈ ਵੀ ਰੁਪਈਆ ਨਹੀਂ ਆਇਆ। 

ਗੰਨੇ ਦੀ ਫ਼ਸਲ ਦਾ ਸੀਜਨ ਦੁਬਾਰਾ ਤਿੰਨ ਚਾਰ ਮਹੀਨੇ ਤੋਂ ਸ਼ੁਰੂ ਹੋਣੇ ਵਾਲਾ ਹੈ ਅਤੇ ਜਿਮੀਦਾਰਾਂ ਦਾ ਪਿਛਲਾ ਬਕਾਇਆ ਕਰੀਬ 150  ਕਰੋੜ ਖੜਾ ਹੈ ਦੂਜੇ ਪਾਸੇ ਕਿਸਾਨ ਝੋਨੇ ਦੀ ਲਵਾਈ ਕਰ ਰਹੇ ਹਨ ਅਤੇ ਬਿਜਲੀ ਦੇ ਅਣਐਲਾਨੇ ਕੱਟ ਲੱਗ ਰਹੇ ਹਨ ਜਿਮੀਦਾਰਾਂ ਦੇ ਝੋਨੇ ਸੁੱਕ ਗਏ ਗੰਨੇ ਦੀ ਫ਼ਸਲ ਤਹਿਸ ਨਹਿਸ ਹੋ ਗਈ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਜੋ ਝੋਨਾ ਲਗਾਉਣਾ ਸੀ ਉਹ ਲੇਟ ਹੋ ਗਿਆ। ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਜਿਹੜੀ ਸਰਕਾਰ ਕਹਿੰਦੀ ਸੀ ਕਿ ਰੋਜ਼ਾਨਾ 8  ਘੰਟੇ ਮੋਟਰਾਂ ਨੂੰ ਸਪਲਾਈ ਦਿੱਤੀ ਜਾਵੇਗੀ ਜਦਕਿ ਮੋਟਰਾਂ ਦੀ ਸਪਲਾਈ ਤਿੰਨ ਤੋਂ ਚਾਰ ਘੰਟੇ ਵੀ ਨਹੀਂ ਮਿਲ ਰਹੀ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਅੱਜ ਮੀਟਿੰਗ ਵਿੱਚ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਨੇ ਕੱਲ 30 ਜੂਨ ਤੱਕ ਜਿਮੀਦਾਰਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਏ ਬਿਜਲੀ ਦੀ ਸਪਲਾਈ ਬਹਾਲ ਨਹੀਂ ਕੀਤੀ ਤਾਂ ਹੀ 1 ਜੁਲਾਈ ਨੂੰ ਟਾਂਡਾ ਉੜਮੁੜ ਵਿਖੇ ਬਿਜਲੀ ਘਰ ਚੌਂਕ ਵਿਖੇ ਨੈਸ਼ਨਲ ਹਾਈਵੇਅ ਜੰਮੂ ਪਠਾਨਕੋਟ ਜਾਮ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਵਿਸ਼ੇਸ਼ DGP ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News