ਰੱਖੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ ''ਚ ਭਾਰੀ ਮੰਦੀ
Thursday, Aug 03, 2017 - 01:09 AM (IST)
ਫਿਰੋਜ਼ਪੁਰ, (ਕੁਮਾਰ)- ਇਸ ਵਾਰ ਜੀ. ਐੱਸ. ਟੀ. ਲਾਗੂ ਹੋਣ ਅਤੇ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਕਰਾਰ ਦੇ ਕਾਰਨ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਦਾਰਾਂ ਤੇ ਬਾਜ਼ਾਰਾਂ ਵਿਚ ਕੋਈ ਖਾਸ ਉਤਸ਼ਾਹ ਨਹੀਂ ਹੈ। ਫਿਰੋਜ਼ਪੁਰ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਜ਼ਿਆਦਾਤਾਰ ਮਾਰਕੀਟ ਵਿਚ ਆ ਰਹੀਆਂ ਰੱਖੜੀਆਂ ਚੀਨ ਦੀਆਂ ਬਣੀਆਂ ਹੋਈਆਂ ਹਨ ਤੇ ਜੀ. ਐੱਸ. ਟੀ. ਲਾਗੂ ਹੋਣ ਦੇ ਕਾਰਨ ਵੀ ਇਸ ਵਾਰ ਰੱਖੜੀ ਦਾ ਤਿਉਹਾਰ ਫਿੱਕਾ ਹੈ ਅਤੇ ਦੁਕਾਨਦਾਰ ਜ਼ਿਆਦਾ ਮਹਿੰਗੀਆਂ ਰੱਖੜੀਆਂ ਮੰਗਵਾ ਵੀ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ਤਿਉਹਾਰ ਹੁਣ ਨਹੀਂ ਰਹੇ, ਜਿਸ ਕਾਰਨ ਮਾਰਕੀਟ ਵਿਚ ਭਾਰੀ ਮੰਦਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕਲ ਸਾਡੀ ਕਮਾਈ ਬਹੁਤ ਘੱਟ ਹੈ ਤੇ ਖਰਚੇ ਵੱਧ ਜਾਣ ਦੇ ਕਾਰਨ ਦੁਕਾਨਾਂ 'ਤੇ ਕੰਮ ਕਰਦੇ ਕੁਝ ਕਰਮਚਾਰੀਆਂ ਨੂੰ ਅਸੀਂ ਮਜਬੂਰੀ ਦੇ ਆਲਮ ਵਿਚ ਨੌਕਰੀ ਤੋਂ ਹਟਾ ਵੀ ਰਹੇ ਹਾਂ।
