ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਅਜਨਾਲਾ ਸ਼ਹਿਰ ਦੇ ਪਿੰਡਾਂ ’ਚ ਝੋਨੇ ਤੇ ਬਾਸਮਤੀ ਦੀ ਫਸਲ ''ਚ ਭਾਰੀ ਨੁਕਸਾਨ

Monday, Oct 25, 2021 - 12:24 AM (IST)

ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਅਜਨਾਲਾ ਸ਼ਹਿਰ ਦੇ ਪਿੰਡਾਂ ’ਚ ਝੋਨੇ ਤੇ ਬਾਸਮਤੀ ਦੀ ਫਸਲ ''ਚ ਭਾਰੀ ਨੁਕਸਾਨ

ਅਜਨਾਲਾ(ਫਰਿਆਦ)- ਪੰਜਾਬ ਭਰ ਦੀ ਤਰ੍ਹਾਂ ਅਜਨਾਲਾ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ’ਚ ਬੀਤੀ ਦੇਰ ਸ਼ਾਮ ਨੂੰ ਵੱਗੀ ਤੇਜ਼ ਹਨੇਰੀ ਤੇ ਝੱਖੜ ਦੇ ਨਾਲ ਪਏ ਬੇਮੌਸਮੇ ਭਾਰੀ ਮੀਂਹ ਅਤੇ ਹੋਈ ਗੜੇਮਾਰੀ ਨਾਲ ਕਿਸਾਨਾਂ ਦੀ ਮੰਡੀਆਂ ’ਚ ਪਈ ਝੋਨੇ ਦੀ ਫਸਲ ਅਤੇ ਸੈਂਕੜੇ ਏਕੜ ਰਕਬੇ ਅਧੀਨ ਆਉਂਦੇ ਖੇਤਾਂ ’ਚ ਖੜੀ ਬਾਸਮਤੀ 1121 ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਨੇ ਕਿਸਾਨਾਂ ਨੂੰ ਚਿੰਤਾ ਦੇ ਆਲਮ ’ਚ ਡੁਬੋ ਦਿੱਤਾ ਹੈ । ਅੱਜ ਇਸ ਸੰਬੰਧੀ ਜਗ ਬਾਣੀ ਨੂੰ ਅਜਨਾਲਾ ਸ਼ਹਿਰ ਨਾਲ ਲੱਗਦੇ ਇਲਾਕੇ ਦੇ ਤੇੜੀ ,ਧਾਰੀਵਾਲ ਕਲੇਰ, ਭੋਏਵਾਲੀ, ਰਾਜੀਆਂ , ਪੰਜ ਗਰਾਈਆਂ ਨਿੱਜਰਾਂ ਆਦਿ ਪਿੰਡਾਂ ਦੇ ਕੁਦਰਤੀ ਕਰੋਪੀ ਤੋਂ ਪੀੜ੍ਹਤ ਜਰਮਨਦੀਪ ਸਿੰਘ ਤੇੜੀ , ਅਨੋਖ ਸਿੰਘ , ਚਰਨਜੀਤ ਸਿੰਘ , ਰਣਪਿੰਦਰਪਾਲ ਸਿੰਘ ,ਅੰਗਰੇਜ਼ ਸਿੰਘ ਪੰਜਗਰਾਈਆਂ ਨਿੱਜਰਾਂ ,ਸਨਜੀਤ ਸਿੰਘ , ਮਲਵਿੰਦਰ ਸਿੰਘ ,ਦਲਬੀਰ ਸਿੰਘ , ਹਰਦੀਪ ਸਿੰਘ , ਜਸਪਾਲ ਸਿੰਘ ਧਾਰੀਵਾਲ ਕਲੇਰ , ਗੁਰਚਰਨ ਸਿੰਘ , ਬਲਜੀਤ ਸਿੰਘ ਤੇ ਰਣਜੋਧ ਸਿੰਘ ਰਾਜੀਆਂ ਆਦਿ ਕਿਸਾਨਾਂ ਦਾ ਦੁੱਖ ਬਿਆਨ ਕਰਦਿਆਂ ਕਿਸਾਨ ਤੇ ਸਰਪੰਚ ਮਨੋਜ ਕੁਮਾਰ ਧਾਰੀਵਾਲ ਕਲੇਰ ਅਤੇ ਸਰਪੰਚ ਤੇ ਕਿਸਾਨ ਹਰਭੇਜ ਸਿੰਘ ਤੇੜੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਹਨਾਂ ਦੇ ਪਿੰਡ ਧਾਰੀਵਾਲ ਕਲੇਰ ਦਾ ਕਰੀਬ 300 ਕਿੱਲਾ , ਤੇੜੀ ਦਾ 900 ਕਿੱਲਾ , ਭੋਏਵਾਲੀ ਦਾ 300 ਕਿੱਲਾ , ਰਾਜੀਆਂ ਦਾ 400 ਕਿੱਲਾ ਤੇ ਪੰਜ ਗਰਾਈਆਂ ਨਿੱਜਰਾਂ ਦੀ ਕਰੀਬ ਸੈਂਕੜੇ ਏਕੜ ਰਕਬੇ ਅਧੀਨ ਆਉਂਦੇ ਖੇਤਾਂ ’ਚ ਖੜੀ ਬਾਸਮਤੀ 1121 ਦੇ ਵੱਡੇ ਪੱਧਰ ’ਤੇ ਹੋਏ ਨੁਕਸਾਨ ਨੇ ਉਨ੍ਹਾਂ ਨੂੰ ਚਿੰਤਾ ਦੇ ਡੁਬੋ ਦਿੱਤਾ ਹੈ ।ਉਕਤ ਕਿਸਾਨਾਂ ਨੇ ਕਿਹਾ ਕਿ ਪੂਰੇ ਇਲਾਕੇ ’ਚ ਝੋਨੇ ਤੇ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ ਤੇ ਖੇਤਾਂ ’ਚ ਝੋਨੇ/ਬਾਸਮਤੀ ਦਾ ਫਸਲ ਦੀਆਂ ਪੱਕੀਆਂ ਹੋਈਆਂ ਬੱਲੀਆਂ / ਮੁੰਝਰਾਂ ਪੂਰੀ ਤਰ੍ਹਾਂ ਖਰਾਬ ਹੋਣ ਕਰਕੇ ਇੱਕ ਵੀ ਦਾਣਾ ਨਾਲ ਨਹੀਂ ਰਿਹਾ । ਜਿਸ ਕਾਰਨ ਹੋਏ ਇਸ ਵੱਡੇ ਆਰਥਿਕ ਨੁਕਸਾਨ ਨੂੰ ਉਹ ਸਹਿਣ ਨਹੀਂ ਕਰ ਸਕਦੇ ਹਨ । ਇਸ ਮੌਕੇ ਉਕਤ ਪਿੰਡਾਂ ਦੇ ਸਮੂਹ ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਬਣਦਾ ਮੁਆਵਜ਼ਾ ਦਿੱਤਾ ਜਾਵੇ ।


author

Bharat Thapa

Content Editor

Related News