ਬਾਰਿਸ਼ ਨੇ ਤੋੜਿਆ ਜਲੰਧਰ ''ਚ ਪਿਛਲੇ 5 ਸਾਲਾਂ ਦਾ ਰਿਕਾਰਡ

12/14/2019 3:31:19 PM

ਜਲੰਧਰ— ਪੰਜਾਬ 'ਚ ਕਈ ਥਾਵਾਂ 'ਤੇ ਬੀਤੇ ਦੋ ਦਿਨ ਬਾਰਿਸ਼ ਹੁੰਦੀ ਰਹੀ। ਕੁਝ ਜ਼ਿਲਿਆਂ 'ਚ ਤਾਂ ਗੜੇਮਾਰੀ ਵੀ ਹੋਈ। ਬੀਤੇ ਦਿਨ 24 ਘੰਟਿਆਂ 'ਚ ਜਲੰਧਰ 'ਚ 38 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ। ਦਸੰਬਰ 'ਚ ਹੋਈ ਬਾਰਿਸ਼ ਨੇ ਜਲੰਧਰ 'ਚ ਪਿਛਲੇ 5 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ। ਦਸੰਬਰ 2014 'ਚ 18.7 ਐੱਮ. ਐੱਮ. ਬਾਰਿਸ਼ ਹੋਈ ਸੀ। ਦਸੰਬਰ 15 ਅਤੇ 16 'ਚ ਬਾਰਿਸ਼ ਨਹੀਂ ਹੋਈ। ਫਿਰ 2017 'ਚ 1.2 ਮਿਲੀਲੀਟਰ ਬਾਰਿਸ਼ ਹੋਈ। ਦਸੰਬਰ 2018 'ਚ 1.3 ਐੱਮ. ਐੱਮ. ਬਾਰਿਸ਼ ਹੋਈ। ਇਸ ਤਰ੍ਹਾਂ 2014 ਤੋਂ ਬਾਅਦ ਹੁਣ ਦਸੰਬਰ ਦੇ ਦੂਜੇ ਹਫਤੇ 'ਚ ਹੀ ਭਰਪੂਰ ਬਾਰਿਸ਼ ਹੋਈ ਹੈ। ਪਿਛਲੇ ਸਾਲ ਜਨਵਰੀ ਦੇ 15 ਦਿਨ 'ਚ ਜਿੰਨੀ ਬਾਰਿਸ਼ ਹੋਈ ਸੀ, ਉਸ ਤੋਂ ਦੁੱਗਣੀ ਇਸ ਵਾਰ ਦੋ ਦਿਨ 'ਚ ਹੀ ਹੋ ਗਈ ਹੈ।

PunjabKesari

ਇਕ ਪਾਸੇ ਜਿੱਥੇ ਬਾਰਿਸ਼ ਦੇ ਚਲਦਿਆਂ ਵੱਡੇ ਵੱਧਰ 'ਤੇ ਬਿਜਲੀ ਦੀ ਸਪਲਾਈ 'ਚ ਖਰਾਬੀ ਆਈ, ਉਥੇ ਹੀ ਟਰੇਨਾਂ ਦੀ ਆਵਾਜਾਈ 'ਤੇ ਵੀ ਅਸਰ ਪਿਆ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਦੋ ਦਿਨ ਦੀ ਬਾਰਿਸ਼ ਦੀ ਸੰਭਾਵਨਾ ਜਤਾਈ ਸੀ। ਸ਼ੁੱਕਰਵਾਰ ਨੂੰ ਬਾਰਿਸ਼ ਦੇ ਸਾਰੇ ਰਿਕਾਰਡ ਟੁੱਟੇ। ਸਾਰੀ ਰਾਤ ਤੇਜ਼ ਬਾਰਿਸ਼ ਹੁੰਦੀ ਰਹੀ ਜਦਕਿ ਸਵੇਰੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਦੁਪਹਿਰ ਤੱਕ ਸ਼ਹਿਰ ਦਾ ਤਾਪਮਾਨ 11 ਡਿਗਰੀ ਬਣਿਆ ਹੋਇਆ ਸੀ। ਠੰਡ ਦੇ ਚਲਦਿਆਂ ਸਾਰਾ ਦਿਨ ਲੋਕ ਘਰਾਂ 'ਚ ਹੀ ਦੁਬਕੇ ਰਹੇ।

ਉਥੇ ਹੀ ਏਅਰ ਕੁਆਲਿਟੀ ਇੰਡੈਕਸ ਘੱਟ ਹੋ ਕੇ 115 'ਤੇ ਆ ਗਿਆ ਹੈ। ਆਮਤੌਰ 'ਤੇ ਇਹ 100 ਤੋਂ ਹੇਠਾਂ ਰਹਿਣਾ ਚਾਹੀਦਾ ਹੈ, ਪਹਿਲਾਂ ਇਹ 150 ਤੋਂ ਉੱਪਰ ਸੀ। ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਦੇ ਸਿਵਲ ਲਾਇੰਸ ਸਥਿਤ ਸਟੇਸ਼ਨ ਦੇ ਅਨੁਸਾਰ ਹਵਾ 'ਚ ਪ੍ਰਦੂਸ਼ਣ ਘਟਿਆ ਹੈ। ਇਸ ਦੇ ਦੋ ਕਾਰਨ ਹਨ। ਪਹਿਲਾਂ ਇਹ ਹੈ ਕਿ ਬਾਰਿਸ਼ ਦੀਆਂ ਬੂੰਦਾਂ ਨੇ ਪ੍ਰਦੂਸ਼ਣ ਵਧਾ ਰਹੇ ਕਣਾਂ ਨੂੰ ਵਾਪਸ ਧਰਤੀ 'ਤੇ ਲਿਆ ਦਿੱਤਾ ਹੈ। ਦੂਜਾ ਇਹ ਹੈ ਕਿ ਇਨਸਾਨੀ ਐਕਟੀਵਿਟੀ ਦੇ ਕਾਰਨ ਧੁੰਦ 'ਤੇ ਅਸਰ ਪਿਆ ਹੈ। ਦੋਵੇਂ ਕਾਰਨਾਂ ਨਾਲ ਏਅਰ ਕੁਆਲਿਟੀ ਇੰਡੈਕਸ 'ਚ ਸੁਧਾਰ ਹੋਇਆ ਹੈ। ਆਉਣ ਵਾਲੇ ਇਕ ਹਫਤੇ ਤੱਕ ਸੰਘਣੀ ਧੁੰਦ ਪਵੇਗੀ।


shivani attri

Content Editor

Related News