ਮੋਹਾਲੀ ''ਚ ਪਹਿਲੇ ਹੀ ਦਿਨ ਦਿਖਿਆ ਮਹਿੰਗੇ ਚਲਾਨਾਂ ਦਾ ਅਸਰ
Friday, Dec 20, 2019 - 02:28 PM (IST)

ਮੋਹਾਲੀ : ਪੰਜਾਬ ਸਰਕਾਰ ਵਲੋਂ ਨਵਾਂ ਮੋਟਰ ਵ੍ਹੀਕਲ ਐਕਟ ਸੂਬੇ 'ਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਚਲਾਨ ਅੱਗੇ ਨਾਲੋਂ ਦੁੱਗਣੇ ਮਹਿੰਗੇ ਹੋ ਗਏ ਹਨ। ਮੋਹਾਲੀ 'ਚ ਪਹਿਲੇ ਹੀ ਦਿਨ ਮਹਿੰਗੇ ਜ਼ੁਰਮਾਨਿਆਂ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਅਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਦਿਖਾਈ ਦਿੱਤੇ। ਮੋਹਾਲੀ ਦੇ ਫੇਜ਼-7 ਅਤੇ ਬਾਕੀ ਚੌਂਕਾਂ 'ਚ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਨਿਯਮ ਨਾ ਮੰਨਣ ਵਾਲਿਆਂ ਦੇ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੁਲਸ ਵਲੋਂ ਲਗਾਤਾਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।