ਪੰਜਾਬ ''ਚ ਭਿਆਨਕ ''ਲੂ'' ਤੇ ਗਰਮੀ ਝੱਲ ਰਹੇ ਲੋਕਾਂ ਲਈ ਬੁਰੀ ਖ਼ਬਰ, ਅਜੇ ਨਹੀਂ ਮਿਲੇਗੀ ਰਾਹਤ
Thursday, Jun 10, 2021 - 09:19 AM (IST)
ਚੰਡੀਗੜ੍ਹ (ਏਜੰਸੀਆਂ) : ਪੰਜਾਬ ਸਮੇਤ ਪੱਛਮੀ ਉੱਤਰ ਖੇਤਰ ਵਿਚ ਪਿਛਲੇ 2 ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਲੂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਭਿਆਨਕ ਗਰਮੀ ਨਾਲ ਲੋਕ ਪਸੀਨੋ-ਪਸੀਨੀ ਹੋਣ ਲੱਗੇ ਹਨ। ਅਗਲੇ 2 ਦਿਨ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾ ਹੈ ਪਰ ਉਸ ਤੋਂ ਬਾਅਦ 11-12 ਜੂਨ ਨੂੰ ਜ਼ੋਰਦਾਰ ਮੀਂਹ ਪੈਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੇ ਸਮਰਥਕਾਂ ਵਿਚਾਲੇ ਹੁਣ ਨਵੀਂ ਜੰਗ! ਦਿਲਚਸਪ ਗੱਲ ਆਈ ਸਾਹਮਣੇ
ਹਿਮਾਚਲ ਪ੍ਰਦੇਸ਼ ਵਿਚ ਪਹਾੜ ਤਪਣ ਲੱਗੇ ਹਨ, ਜਿਸ ਕਾਰਨ ਹੇਠਲੇ ਇਲਾਕਿਆਂ ਵਿਚ ਲੋਕਾਂ ਨੂੰ ਲੂ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬੇ ਵਿਚ ਜੰਗਲਾਂ ਵਿਚ ਅੱਗ ਦੀਆਂ ਘਟਨਾਵਾਂ ਵੱਧਣ ਲੱਗੀਆਂ ਹਨ।
ਇਹ ਵੀ ਪੜ੍ਹੋ : 'ਮਾਝਾ ਬ੍ਰਿਗੇਡ' ਦੇ ਮੁਕਾਬਲੇ ਲਈ ਕੈਪਟਨ ਨੇ ਘੜੀ ਰਣਨੀਤੀ, ਇਕ ਤੀਰ ਨਾਲ ਲਾਏ 2 ਨਿਸ਼ਾਨੇ
ਹਾਲਾਤ ਇਹ ਹਨ ਕਿ ਦੁਪਹਿਰ ਦੇ ਸਮੇਂ ਸੜਕਾਂ 'ਤੇ ਅੱਗ ਦੇ ਰੂਪ 'ਚ ਵਰ੍ਹ ਰਹੀ ਗਰਮੀ ਕਾਰਨ ਪੂਰੀ ਤਰ੍ਹਾਂ ਸੰਨਾਟਾ ਛਾ ਜਾਂਦਾ ਹੈ। ਰਾਹਗੀਹਰ ਅਤੇ ਪਸ਼ੂ-ਪੰਛੀ ਛਾਂ ਅਤੇ ਪਾਣੀ ਦੀ ਭਾਲ 'ਚ ਭਟਕਦੇ ਦਿਖਾਈ ਦੇ ਰਹੇ ਹਨ। ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।
ਦੂਜੇ ਪਾਸੇ ਮੁੰਬਈ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਬੁੱਧਵਾਰ ਨੂੰ ਦੱਖਣੀ-ਪੱਛਮੀ ਮਾਨਸੂਨ ਨੇ ਦਸਤਕ ਦੇ ਦਿੱਤੀ, ਜਿਸ ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਅਤੇ ਉਸ ਦੇ ਉਪ ਨਗਰਾਂ ਵਿਚ ਬੀਤੀ ਸਵੇਰੇ ਭਾਰੀ ਮੀਂਹ ਪਿਆ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ