ਚੰਡੀਗੜ੍ਹ ''ਚ ਪਾਰਾ 40 ਤੋਂ ਪਾਰ, ''ਲੂ'' ਦੀ ਮਾਰ ਝੱਲ ਰਹੇ ਲੋਕਾਂ ਲਈ ਕੁੱਝ ਰਾਹਤ ਦੀ ਖ਼ਬਰ

Friday, Jul 02, 2021 - 01:32 PM (IST)

ਚੰਡੀਗੜ੍ਹ ''ਚ ਪਾਰਾ 40 ਤੋਂ ਪਾਰ, ''ਲੂ'' ਦੀ ਮਾਰ ਝੱਲ ਰਹੇ ਲੋਕਾਂ ਲਈ ਕੁੱਝ ਰਾਹਤ ਦੀ ਖ਼ਬਰ

ਚੰਡੀਗੜ੍ਹ (ਪਾਲ) : ਚੰਡੀਗੜ੍ਹ ਵਿਚ ਦੋ ਦਿਨਾਂ ਤੋਂ ਪਾਰਾ ਵੱਧਣ ਦੇ ਨਾਲ ਹੀ ਲੂ ਚੱਲ ਰਹੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਏ. ਕੇ. ਸਿੰਘ ਕਹਿੰਦੇ ਹਨ ਕਿ ਪੱਛਮੀ ਅਤੇ ਦੱਖਣ-ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਗਰਮੀ ਅਚਾਨਕ ਵੱਧ ਗਈ ਹੈ। ਹਰ ਜਗ੍ਹਾ ਤਾਪਮਾਨ 40 ਤੋਂ ਉੱਤੇ ਹੋ ਗਿਆ ਹੈ, ਉੱਥੇ ਹੀ ਹਿਊਮੀਡਿਟੀ ਵੀ 50 ਫ਼ੀਸਦੀ ਤੋਂ ਉੱਤੇ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'
ਅਜੇ ਮਾਨਸੂਨ ਸਰਗਰਮ ਨਹੀਂ
ਉਨ੍ਹਾਂ ਕਿਹਾ ਕਿ ਅਗਲੇ 5-6 ਦਿਨਾਂ ਤੱਕ ਮਾਨਸੂਨ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ ਪਹਾੜਾਂ ਨਾਲ ਲੱਗਦੇ ਇਲਾਕਿਆਂ ਵਿਚ ਸ਼ੁੱਕਰਵਾਰ ਤੋਂ ਤੂਫ਼ਾਨ ਦੇ ਨਾਲ ਹਲਕੇ ਮੀਂਹ ਦੇ ਆਸਾਰ ਬਣੇ ਹੋਏ ਹਨ। ਹਾਲਾਂਕਿ ਸ਼ੁੱਕਰਵਾਰ ਸ਼ਹਿਰ ਵਿਚ ਲੂ ਚੱਲੇਗੀ ਪਰ ਇਸ ਸਭ ਐਕਟੀਵਿਟੀ ਕਾਰਨ ਸ਼ਨੀਵਾਰ ਤੋਂ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਆਵੇਗੀ। ਅਗਲੇ ਤਿੰਨ ਦਿਨਾਂ ਵਿਚ ਜੋ ਮੀਂਹ ਪਵੇਗਾ, ਉਹ ਮਾਨਸੂਨ ਦਾ ਮੀਂਹ ਨਹੀਂ ਹੋਵੇਗਾ, ਸਗੋਂ ਵੈਸਟਰਨ ਡਿਸਟਰਬੈਂਸ ਇਸ ਦਾ ਕਾਰਨ ਬਣੇਗੀ। ਰਾਹਤ ਦੀ ਗੱਲ ਹੈ ਕਿ ਅਗਲੇ 24 ਘੰਟਿਆਂ ਵਿਚ ਲੋਕਾਂ ਨੂੰ ਲੂ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
ਮਾਨਸੂਨ ਦੇ ਆਮ ਹੋਣ ਦੀ ਸੰਭਾਵਨਾ
ਭਾਵੇਂ ਹੀ ਮਾਨਸੂਨ ਸਮੇਂ ਤੋਂ ਪਹਿਲਾਂ ਸ਼ਹਿਰ ਵਿਚ ਆਇਆ ਹੋਵੇ ਪਰ ਅਜੇ ਤਕ ਇੰਨਾ ਮੀਂਹ ਨਹੀਂ ਪਿਆ ਹੈ। ਮਾਨਸੂਨ ਫਿਲਹਾਲ ਕਮਜ਼ੋਰ ਹੀ ਰਹਿਣ ਵਾਲਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮਾਨਸੂਨ ਨੂੰ ਜਿੱਥੋਂ ਤਕ ਅਜੇ ਆਬਜ਼ਰਵ ਕੀਤਾ ਹੈ, ਉਸ ਮੁਤਾਬਕ ਮਾਨਸੂਨ ਇਸ ਵਾਰ ਆਮ ਰਹੇਗਾ। ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'
ਹਿਊਮੀਡਿਟੀ 68 ਫ਼ੀਸਦੀ
ਵੀਰਵਾਰ ਸ਼ਹਿਰ ਵਿਚ ਸਭ ਤੋਂ ਜ਼ਿਆਦਾ ਹਿਊਮੀਡਿਟੀ 68 ਫ਼ੀਸਦੀ ਦਰਜ ਹੋਈ। ਉੱਥੇ ਹੀ 15 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਨਾਰਮਲ ਤੋਂ 5 ਡਿਗਰੀ ਜ਼ਿਆਦਾ 40.8 ਡਿਗਰੀ ਦਰਜ ਹੋਇਆ, ਜਦੋਂ ਕਿ ਹੇਠਲਾ ਤਾਪਮਾਨ 4 ਡਿਗਰੀ ਜ਼ਿਆਦਾ 28.4 ਡਿਗਰੀ ਰਿਕਾਰਡ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News