ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ
Monday, Feb 28, 2022 - 04:22 PM (IST)
ਜਲੰਧਰ (ਪੁਨੀਤ)-ਯੂਕ੍ਰੇਨ ਦੇ ਤਾਜ਼ਾ ਹਾਲਾਤ ਸਬੰਧੀ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਇਸ ਤਰ੍ਹਾਂ ਦੀ ਇਕ ਵੀਡੀਓ ਵਿਦਿਆਰਥਣਾਂ ਦੀ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਦਾ ਦਰਦ ਬਿਆਨ ਕੀਤਾ ਗਿਆ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਇਕ ਜਗ੍ਹਾ ’ਤੇ ਬੈਠੀ ਭਾਰਤੀ ਵਿਦਿਆਰਥਣ ਗਰਿਮਾ ਮਿਸ਼ਰਾ ਕਹਿੰਦੀ ਹੈ ਕਿ ਸਾਨੂੰ ਕੋਈ ਮਦਦ ਨਹੀਂ ਮਿਲ ਰਹੀ।
ਇਹ ਵੀ ਪੜ੍ਹੋ : Russia-Ukraine War: ਮਾਤਭੂਮੀ ਦੀ ਰੱਖਿਆ ਲਈ ਵਿਦੇਸ਼ਾਂ ’ਚੋਂ ਵਤਨ ਪਰਤ ਰਹੇ ਯੂਕ੍ਰੇਨੀ
ਉਹ ਮੌਜੂਦਾ ਸਮੇਂ ਕ੍ਰੀਮੀਆ ਦੀ ਸੁਰੱਖਿਅਤ ਸਰਹੱਦ ਤੋਂ 900 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਹੈ ਅਤੇ ਉੱਥੇ ਪਹੁੰਚਣਾ ਆਸਾਨ ਨਹੀਂ ਹੈ। ਵੀਡੀਓ ’ਚ ਗਰਿਮਾ ਰੋ ਰਹੀ ਹੈ ਅਤੇ ਆਪਣਾ ਦਰਦ ਬਿਆਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਥੇ ਕਈ ਦਿਨਾਂ ਤੋਂ ਫਸੇ ਰਹਿਣ ਕਾਰਨ ਕੁਝ ਲੜਕੀਆਂ ਅਤੇ ਲੜਕਿਆਂ ਨੇ ਬਾਰਡਰ ’ਤੇ ਜਾਣ ਬਾਰੇ ਸੋਚਿਆ ਅਤੇ ਕੈਬ ਰਾਹੀਂ ਕੀਵ ਛੱਡ ਦਿੱਤਾ, ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀਆਂ ਨੂੰ ਉਥੇ ਅਣਪਛਾਤੇ ਵਿਅਕਤੀ ਚੁੱਕ ਕੇ ਲੈ ਗਏ ਹਨ।
ਇਹ ਵੀ ਪੜ੍ਹੋ : ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਘੱਗਰ ਦਰਿਆ ’ਚ ਡੁੱਬਣ ਨਾਲ ਮੌਤ
ਹੁਣ ਉਹ ਲੜਕੀਆਂ ਕਿੱਥੇ ਹਨ, ਕੁਝ ਪਤਾ ਨਹੀਂ। ਅਸੀਂ ਕੀਵ ਵਿਚ ਹਰ ਪਾਸਿਓਂ ਘਿਰ ਚੁੱਕੇ ਹਾਂ, ਸਾਨੂੰ ਲੱਗਾ ਰਿਹਾ ਹੈ ਕਿ ਸਾਨੂੰ ਕਿਤਿਓਂ ਵੀ ਮਦਦ ਮਿਲਣ ਵਾਲੀ ਨਹੀਂ। ਸਾਨੂੰ ਜੋ ਨੰਬਰ ਦਿੱਤਾ ਗਿਆ ਹੈ, ਉਹ ਕੋਈ ਨਹੀਂ ਚੁੱਕ ਰਿਹਾ, ਸਥਿਤੀ ਬਹੁਤ ਖਰਾਬ ਹੈ। ਰਾਤ ਸਮੇਂ ਲੋਕ ਉਥੇ ਆ ਕੇ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਹੈ। ਉਹ ਕਹਿ ਰਹੀ ਹੈ ਕਿ ਮੋਦੀ ਜੀ ਸਾਡੀ ਮਦਦ ਕਰੋ ਕਿਉਂਕਿ ਸਾਨੂੰ ਯੂਕ੍ਰੇਨ ’ਚ ਕੋਈ ਮਦਦ ਨਹੀਂ ਮਿਲ ਰਹੀ । ਇਥੋਂ ਜਾਣ ਵਾਲੇ ਮੁੰਡੇ ਵੀ ਰਸਤੇ ’ਚ ਹੀ ਗ਼ਾਇਬ ਹੋ ਜਾਂਦੇ ਹਨ।