ਹਾਰਟ ਆਫ ਏਸ਼ੀਆ : ਜੇਤਲੀ ਨੇ ਅੱਤਵਾਦ ਨੂੰ ਦੱਸਿਆ ਸਭ ਤੋਂ ਵੱਡਾ ਖਤਰਾ

12/04/2016 7:04:03 PM

ਅੰਮ੍ਰਿਤਸਰ — ਅੱਤਵਾਦ ਦੇ ਮੁੱਦੇ ''ਤੇ ਭਾਰਤ ਇਕ ਵਾਰ ਫਿਰ ਪਾਕਿਸਤਾਨ ਨੂੰ ਅਲਗ-ਥਲਗ ਕਰਨ ''ਚ ਸਫਲ ਰਿਹਾ ਹੈ। ਅੰਮ੍ਰਿਤਸਰ ''ਚ ਖਤਮ ਹੋਈ ''ਹਾਰਟ ਆਫ ਏਸ਼ੀਆ ਕਾਨਫਰੰਸ'' ''ਚ ਅੱਤਵਾਦ ਹੀ ਮੁੱਖ ਮੁੱਦਾ ਰਿਹਾ। ਕਾਨਫਰੰਸ ''ਚ ਅੱਤਵਾਦ ਨੂੰ ਖਤਮ ਕਰਨ ਦਾ ਸੰਦੇਸ਼ ਦਿੰਦੇ ਹੋਏ ਐਂਟੀ-ਟੇਰਰ ਪ੍ਰਸਤਾਵ ਪਾਸ ਕਰਨ ''ਤੇ ਸਹਿਮਤੀ ਬਣੀ। ਪਾਕਿਸਤਾਨ ਲਈ ਸਭ ਤੋਂ ਵੱਡੀ ਸ਼ਰਮਿੰਦਗੀ ਦੀ ਗੱਲ ਇਹ ਰਹੀ ਕਿ ਇਸ ਪ੍ਰਸਤਾਵ ''ਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਵਰਗੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਨਾਂ ਸ਼ਾਮਲ ਕੀਤਾ ਗਿਆ ਹੈ।
ਹਾਰਟ ਆਫ ਏਸ਼ੀਆ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ''ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਐਲਾਨ ਪੱਤਰ ਦੀ ਜਾਣਕਾਰੀ ਦਿੱਤੀ। ਐਲਾਨ ਪੱਤਰ ''ਚ ਕਿਹਾ ਗਿਆ, ''''ਅੱਤਵਾਦ ਸ਼ਾਂਤੀ ਲਈ ਸਭ ਤੋਂ ਵੱਡਾ ਖਤਰਾ ਹੈ, ਹਰ ਤਰ੍ਹਾਂ ਦੇ ਅੱਤਵਾਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, ਜਿਸ ''ਚ ਅੱਤਵਾਦ ਨੂੰ ਸਮਰਥਨ ਅਤੇ ਆਰਥਿਕ ਮਦਦ ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਅਸੀਂ ਅਫਗਾਨਿਸਤਾਨ ''ਚ ਤਾਲੀਬਾਨ, ਆਈ. ਐੱਸ. ਆਈ. ਐੱਸ. ਅਤੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਵਰਗੇ ਸਹਿਯੋਗੀ ਸੰਗਠਨਾਂ ਵਲੋਂ ਕੀਤੀ ਜਾ ਰਹੀ ਹਿੰਸਾ ਨੂੰ ਲੈ ਬਹੁਤ ਚਿੰਤਿਤ ਹਾਂ।''''


Related News