ਕਾਰ ਚਲਾਉਂਦੇ ਸਮੇਂ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਮੌਤ

Saturday, Feb 06, 2021 - 08:22 PM (IST)

ਕਾਰ ਚਲਾਉਂਦੇ ਸਮੇਂ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਮੌਤ

ਟਾਂਡਾ ਉੜਮੁੜ,(ਪੰਡਿਤ)- ਭੀੜ-ਭੜੱਕੇ ਵਾਲੇ ਲੱਖ ਦਾਤਾ ਦਾਰਾਪੁਰ ਰੋਡ ’ਤੇ ਅੱਜ ਸ਼ਾਮ ਰਾਮ ਲੀਲਾ ਗਰਾਊਂਡ ਨਜ਼ਦੀਕ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਕਈ ਵਾਹਨਾਂ ਵਿਚ ਵੱਜਦੀ ਹੋਈ ਦੁਕਾਨ ਦੀ ਥੜ੍ਹੀ ਨਾਲ ਜਾ ਟਕਰਾਈ। ਅਚਾਨਕ ਹੋਈ ਇਸ ਘਟਨਾ ਦੌਰਾਨ ਪਤਾ ਲੱਗਾ ਕਿ ਕਾਰ ਚਾਲਕ ਬਿਹਾਰੀ ਲਾਲ (60) ਵਾਸੀ ਹੁਸ਼ਿਆਰਪੁਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਹੈ। ਉਸ ਨੂੰ ਲੋਕਾਂ ਵੱਲੋਂ ਟਾਂਡਾ ਦੇ ਵੇਵਜ਼ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦਾ ਸ਼ਿਕਾਰ ਹੋਇਆ ਵਿਅਕਤੀ ਆਪਣੀ ਪਤਨੀ ਨਾਲ ਟਾਂਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਵਾਈ ਲੈਣ ਆਇਆ ਸੀ।

PunjabKesariਇਸ ਦੌਰਾਨ ਬੇਕਾਬੂ ਕਾਰ ਦੀ ਲਪੇਟ ਵਿਚ ਆ ਕੇ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਰਾਹੀ ਵਾਸੀ ਜਾਜਾ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਦੁਕਾਨ ਦੇ ਸਾਹਮਣੇ ਖੜ੍ਹਾ ਸੀ। ਅਚਾਨਕ ਕਾਰ ਬੇਕਾਬੂ ਹੋ ਕੇ ਪਹਿਲਾਂ ਰਿਕਸ਼ਾ ਅਤੇ ਬਾਅਦ ਵਿਚ ਇਕ ਹੋਰ ਐਕਟਿਵਾ ਅਤੇ ਉਸ ਵਿਚ ਵੱਜਣ ਤੋਂ ਬਾਅਦ ਦੁਕਾਨ ਦੀ ਥੜ੍ਹੀ ਨਾਲ ਜਾ ਟਕਰਾਈ। ਉਸ ਨੂੰ ਸੱਟਾਂ ਲੱਗੀਆਂ ਹਨ ਅਤੇ ਕਈ ਵਾਹਨ ਨੁਕਸਾਨੇ ਗਏ ਹਨ।


author

Bharat Thapa

Content Editor

Related News