ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰਨ ਦਾ ਮਾਮਲਾ, ਹਵਾਰਾ ਖਿਲਾਫ ਸੁਣਵਾਈ ਭਲਕੇ

11/16/2017 3:49:08 PM


ਮੋਗਾ - ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਖਿਲਾਫ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਨਿਹਾਲ ਸਿੰਘ ਵਾਲਾ ਅਦਾਲਤ 'ਚ 17 ਨਵੰਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ। 
ਮਿਲੀ ਜਾਣਕਾਰੀ ਮੁਤਾਬਕ ਥਾਨਾ ਬੱਧਨੀ ਕਲਾਂ 'ਚ 16 ਫਰਵਰੀ 2005 ਨੂੰ ਪੁਲਸ ਚੌਂਕੀ ਲੋਪੋ ਦੇ ਮੁਨਸ਼ੀ ਜਸਵੀਰ ਸਿੰਘ ਸਿੰਘ ਨੂੰ ਉਸ ਵੇਲੇ ਗੋਲੀ ਮਾਰੀ ਸੀ ਜਦੋਂ ਪੰਜਾਬ 'ਚੋਂ ਅੰਮ੍ਰਿਤਸਰ ਦੇ ਅਗਵਾ ਹੋਏ ਵਿਦਿਆਰਥੀ ਪਰਬੀਰ ਦੀ ਭਾਲ ਕਰਨ ਲਈ ਹਾਈ ਅਲਰਟ ਜਾਰੀ ਸੀ। ਜਸਵੀਰ ਸਿੰਘ ਨੇ ਇਕ ਕਾਰ 'ਚ ਘੁੰਮਦੇ ਕੁਝ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਕੇਸ 'ਚ 19 ਜਨਵਰੀ 2010 ਨੂੰ ਸਥਾਨਕ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਹਵਾਰਾ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਸੀ। ਮੁਲਜ਼ਮ ਹਵਾਰਾ ਦੀ ਇਸ ਕੇਸ 'ਚ ਗ੍ਰਿਫਤਾਰੀ ਨਹੀਂ ਦਿਖਾਈ ਗਈ। ਜਗਤਾਰ ਸਿੰਘ ਹਵਾਰਾ ਵੱਲੋਂ ਤਿਹਾੜ ਜੇਲ 'ਚੋਂ ਪੰਜਾਬ ਦੀ ਕਿਸੇ ਜੇਲ 'ਚ ਤਬਦੀਲ ਕਰਨ ਲਈ ਅਰਜ਼ੀ ਦਾਇਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਸ ਮੁਖੀ ਨੇ ਉਸ ਖਿਲਾਫ ਦਰਜ ਕੇਸ ਦੀ ਜਾਂਚ ਕਰਨ ਦੀਆਂ ਹਦਾਇਤਾਂ ਦੇਣ 'ਤੇ ਦੱਬੀ ਫਾਈਲ ਖੋਲ੍ਹ ਦਿੱਤੀ। ਅਰਜ਼ੀ 'ਚ ਦੱਸਿਆ ਗਿਆ ਹੈ ਕਿ ਵਾਸਤਵ 'ਚ ਉਸਦੇ ਖਿਲਾਫ ਕਰੀਬ 6 ਕੇਸ ਹਨ ਪਰ ਪੰਜਾਬ ਅਤੇ ਦਿੱਲੀ ਸਰਕਾਰ ਦੇ ਕਮਿਊਨੀਕੇਸ਼ਨ ਗੈਪ ਕਾਰਨ ਉਸਦੇ ਖਿਲਾਫ 36 ਕੇਸ ਦਿਖਾ ਰਹੇ ਹਨ। ਇਸ ਕੇਸ 'ਚ ਹਵਾਰਾ ਦੇ ਵਕੀਲ ਜਸਪਾਲ ਸਿੰਘ ਨੇ ਦੱਸਿਆ ਕਿ ਥਾਣਾ ਬੱਧਨੀ ਕਲਾਂ ਪੁਲਸ ਨੇ ਹਵਾਰਾ ਦੀ ਜੇਲ੍ਹ 'ਚ ਹੀ ਗ੍ਰਿਫਤਾਰੀ ਦਿਖਾ ਦਿੱਤੀ ਸੀ। ਹੁਣ ਉਸਦੇ ਖਿਲਾਫ ਪੁਲਸ ਵੱਲੋਂ 17 ਨਵੰਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਜਾਣਾ ਹੈ।


Related News