‘ਘਰ-ਘਰ ਹਰਿਆਲੀ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਲਾਏ ਬੂਟੇ
Thursday, Jun 28, 2018 - 02:37 AM (IST)
ਅਜਨਾਲਾ, (ਫਰਿਆਦ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਭੋਏਵਾਲੀ ਵਿਖੇ ਪੰਜਾਬ ਸਰਕਾਰ ਦੀ ‘ਘਰ-ਘਰ ਹਰਿਆਲੀ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਜੰਗਲਾਤ ਵਿਭਾਗ ਦੇ ਡੀ. ਐੱਫ. ਓ. ਰਾਜੇਸ਼ ਕੁਮਾਰ ਗੁਲਾਟੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਜਸਬੀਰ ਸਿੰਘ ਭੁੱਲਰ, ਬਲਾਕ ਅਫਸਰ ਕੁਲਤਾਰ ਸਿੰਘ ਤੇ ਸੁਖਦੀਪ ਸਿੰਘ ਭੋਏਵਾਲੀ, ਸਾਬਕਾ ਸਰਪੰਚ ਤੇ ਕਾਂਗਰਸ ਦੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਭੋਏਵਾਲੀ ਦੀ ਸਾਂਝੀ ਅਗਵਾਈ ’ਚ ਨਵੇਂ ਬੂਟੇ ਲਾਉਣ ਤੇ ਵੰਡਣ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸ ਦੇ ਯੂਥ ਮਾਮਲਿਆਂ ਦੇ ਹਲਕਾ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਬੂਟੇ ਲਾ ਕੇ ਤੇ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਾਬਕਾ ਡਾਇਰੈਕਟਰ ਰਾਣਾ ਰਣਜੀਤ ਸਿੰਘ ਭੋਏਵਾਲੀ, ਦਲਬੀਰ ਸਿੰਘ ਭੋਲਾ ਭੋਏਵਾਲੀ, ਜਸਵੰਤ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਨੀਟਾ, ਬੀਟ ਇੰਚਾਰਜ ਰਾਜਬੀਰ ਸਿੰਘ, ਬੀਟ ਤਰਸੇਮ ਸਿੰਘ ਜਗਦੇਵ ਖੁਰਦ, ਗੁਰਿੰਦਰਬੀਰ ਸਿੰਘ ਰਾਏਪੁਰ, ਲਖਵਿੰਦਰ ਸਿੰਘ, ਨਾਮਧਾਰੀ ਜਗਬੀਰ ਸਿੰਘ, ਸ਼ੇਰਅਮੀਰ ਸਿੰਘ ਫੱਤੇਵਾਲ, ਭਾਈ ਕਾਬਲ ਸਿੰਘ ਸ਼ਾਹਪੁਰ, ਗੁਰਸ਼ਿੰਦਰ ਸਿੰਘ ਕਾਹਲੋਂ ਸੈਂਸਰਾ, ਵਿਪਨ ਖੱਤਰੀ, ਡਾ. ਨਰਿੰਦਰ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ ਗਿੰਦਾ, ਅਨੌਖ ਸਿੰਘ, ਕਸ਼ਮੀਰ ਸਿੰਘ ਸ਼ਾਹ, ਦਿਲਬਾਗ ਸਿੰਘ ਭੋਏਵਾਲੀ, ਕੁਲਦੀਪ ਸਿੰਘ ਤੇਡ਼ਾ ਕਲਾਂ, ਬਾਬਾ ਕੁਲਵੰਤ ਸਿੰਘ ਲਾਲੀ, ਹਰਦਿਆਲ ਸਿੰਘ, ਜਸਬੀਰ ਸਿੰਘ ਜੱਸ ਤੇ ਹਰਵਿੰਦਰ ਸਿੰਘ ਸ਼ਾਹ ਆਦਿ ਹਾਜ਼ਰ ਸਨ।
