ਤੰਦਰੁਸਤ ਪੰਜਾਬ ਮਿਸ਼ਨ : ਸ਼ਹਿਰ ਦੀਆਂ 12 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ

Tuesday, Jul 24, 2018 - 05:49 AM (IST)

ਤੰਦਰੁਸਤ ਪੰਜਾਬ ਮਿਸ਼ਨ : ਸ਼ਹਿਰ ਦੀਆਂ 12 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ

ਜਲੰਧਰ, (ਰਵਿੰਦਰ)- ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਚੱਲ ਰਹੀ ਮੁਹਿੰਮ ਦੌਰਾਨ ਪਾਣੀ  ਨਾਲ ਹੋਣ ਵਾਲੀਆਂ ਬੀਮਾਰੀਅਾਂ ਦੀ ਰੋਕਥਾਮ ਲਈ ਸਿਹਤ ਵਿਭਾਗ  ਅਤੇ ਨਗਰ ਨਿਗਮ ਦੀ ਟੀਮ ਨੇ  ਵੱਖ-ਵੱਖ 12 ਥਾਵਾਂ ’ਤੇ ਡੇਂਗੂ ਮੱਛਰ ਦੇ ਲਾਰਵੇ ਦੀ ਪਛਾਣ ਕੀਤੀ ਹੈ। ਟੀਮ ਵਿਚ ਸ਼ਾਮਲ  ਕਮਲਜੀਤ ਸਿੰਘ, ਰਾਜ ਕੁਮਾਰ, ਗੁਰਵਿੰਦਰ ਸਿੰਘ ਬਾਜਵਾ, ਸੰਜੀਵ ਕੁਮਾਰ ਦੀ ਅਗਵਾਈ ਵਿਚ 4  ਟੀਮਾਂ ਨੇ ਗਾਂਧੀ ਕੈਂਪ, ਭਾਰਗੋ ਕੈਂਪ, ਸੁੰਦਰ ਨਗਰ, ਲੰਮਾ ਪਿੰਡ ਵਿਚ ਜਾਂਚ ਕੀਤੀ। ਟੀਮ  ਨੇ ਗਾਂਧੀ ਕੈਂਪ ਵਿਚ 6 ਕੂਲਰਾਂ, ਭਾਰਗੋ ਕੈਂਪ ਵਿਚ 2 ਕੂਲਰਾਂ ਤੇ ਲੰਮਾ ਪਿੰਡ ਵਿਚ 5  ਕੂਲਰਾਂ ਵਿਚ ਲਾਰਵੇ ਦੀ ਪਛਾਣ ਕੀਤੀ। ਟੀਮ ਨੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ  ਕੂਲਰਾਂ, ਫਾਲਤੂ ਕੰਟੇਨਰਾਂ ਆਦਿ ਤੋਂ ਇਲਾਵਾ ਮੱਛਰਾਂ ਦਾ ਲਾਰਵਾ ਪੈਦਾ ਹੋਣ ਵਾਲੀਆਂ ਹੋਰ  ਥਾਵਾਂ ਬਾਰੇ ਜਾਗਰੂਕ ਕਰ ਕੇ ਪੰਫਲੇਟ ਵੰਡੇ। ਉਨ੍ਹਾਂ ਕਿਹਾ ਕਿ ਕੂਲਰਾਂ ਤੇ ਕੰਟੇਨਰਾਂ  ਨੂੰ ਰੋਜ਼ ਸਾਫ ਕਰਨਾ ਚਾਹੀਦਾ ਹੈ।
 


Related News