ਅਕਾਲੀ ਦਲ ਵੱਲੋਂ ਬਠਿੰਡਾ ਏਮਜ਼ ਦੇ 50 ਸਿਹਤ ਕਾਮਿਆਂ ਨੂੰ ਵਾਪਸ ਆਉਣ ਦਾ ਸੱਦਾ, ਕਹੀ ਇਹ ਗੱਲ

Friday, May 21, 2021 - 10:45 AM (IST)

ਅਕਾਲੀ ਦਲ ਵੱਲੋਂ ਬਠਿੰਡਾ ਏਮਜ਼ ਦੇ 50 ਸਿਹਤ ਕਾਮਿਆਂ ਨੂੰ ਵਾਪਸ ਆਉਣ ਦਾ ਸੱਦਾ, ਕਹੀ ਇਹ ਗੱਲ

ਪਟਿਆਲਾ (ਬਲਜਿੰਦਰ) : ਸਰਕਾਰੀ ਮੈਡੀਕਲ ਕਾਲਜ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹੂਲਤਾਂ ਨਾ ਦਿੱਤੇ ਜਾਣ ਤੋਂ ਖਫ਼ਾ ਹੋ ਕੇ ਵਾਪਸ ਪਰਤੇ 50 ਤੋਂ ਜ਼ਿਆਦਾ ਵਰਕਰਾਂ ਨੂੰ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਮੁੜ ਤੋਂ ਕੰਮ ’ਤੇ ਪਰਤਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਹਰਪਾਲ ਜੁਨੇਜਾ ਨੇ ਐਲਾਨ ਕੀਤਾ ਕਿ ਜੇਕਰ ਸਿਹਤ ਕਾਮੇ ਕੋਰੋਨਾ ਪੀੜਤਾਂ ਦੀ ਸੇਵਾ ਲਈ ਮੁੜ ਤੋਂ ਪਰਤਦੇ ਹਨ ਤਾਂ ਉਨ੍ਹਾਂ ਦੀਆਂ ਖਾਣ-ਪੀਣ ਅਤੇ ਰਹਿਣ ਦੀਆਂ ਸਹੂਲਤਾਂ ਦਾ ਜ਼ਿੰਮਾ ਅਕਾਲੀ ਦਲ ਚੁੱਕੇਗਾ। ਉਨ੍ਹਾਂ ਕਿਹਾ ਕਿ ਉਹ ਤਜ਼ਰਬੇਕਾਰ ਵਰਕਰ ਹਨ ਅਤੇ 2 ਲੱਖ ’ਚੋਂ 150 ਨੂੰ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਗਾ 'ਚ ਇੰਡੀਅਨ ਏਅਰਫੋਰਸ ਦਾ ਜਹਾਜ਼ ਕਰੈਸ਼, ਪਾਇਲਟ ਦੀ ਮੌਤ

ਉਨ੍ਹਾਂ ਵੱਲੋਂ ਮਰੀਜ਼ਾਂ ਦੀ ਦਿਲ ਲਗਾ ਕੇ ਸੇਵਾ ਵੀ ਕੀਤੀ ਜਾ ਰਹੀ ਸੀ ਪਰ ਜਦੋਂ ਸਰਕਾਰ ਨੇ ਕੋਈ ਸਹੂਲਤ ਨਾ ਦਿੱਤੀ ਤਾਂ ਆਖ਼ਰ ਉਹ ਅੱਕ ਕੇ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਾਲਾਇਕੀ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਬਿਨ੍ਹਾਂ ਪੱਖੇ ਹੋਰ ਸਹੂਲਤਾਂ ਤੋਂ ਪਿਛਲੇ ਡੇਢ ਸਾਲ ਤੋਂ ਬੰਦ ਪਏ ਫਿਜ਼ੀਕਲ ਕਾਲਜ ’ਚ ਠਹਿਰਾ ਦਿੱਤਾ ਗਿਆ। ਉਨ੍ਹਾਂ ਨੂੰ ਡਿਊਟੀ ’ਤੇ ਇਕ ਐਂਬੂਲੈਂਸ ’ਚ 20 ਤੋਂ 30 ਨੂੰ ਭਰ ਕੇ ਲਿਜਾਇਆ ਜਾਂਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 'ਬਲੈਕ ਫੰਗਸ' ਨੂੰ ਐਲਾਨਿਆ 'ਮਹਾਮਾਰੀ', ਜਾਰੀ ਕੀਤੀ ਨੋਟੀਫਿਕੇਸ਼ਨ

ਪ੍ਰਧਾਨ ਜੁਨੇਜਾ ਨੇ ਕਿਹਾ ਇਕ ਪਾਸੇ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਹਸਪਤਾਲ ’ਚ ਡਰਾਮੇਬਾਜ਼ੀ ਲਈ ਤਸਵੀਰਾਂ ਖਿਚਵਾਉਣ ਤਾਂ ਪਹੁੰਚ ਜਾਂਦੇ ਹਨ ਪਰ ਨਾ ਤਾਂ ਉਨ੍ਹਾਂ ਦਾ ਧਿਆਨ ਮਰੀਜ਼ਾਂ ਨੂੰ ਸਹੂਲਤਾਂ ਦੇਣ ’ਚ ਹੈ ਅਤੇ ਨਾ ਹੀ ਸਿਹਤ ਕਾਮਿਆਂ ਦੀ ਕੇਅਰ ਕਰਨ ’ਚ ਹੈ। ਇਹੀ ਕਾਰਣ ਹੈ ਕਿ ਰੋਜ਼ਾਨਾ ਮਰੀਜ਼ਾਂ ਨੂੰ ਸਹੂਲਤਾਂ ਨਾ ਦੇਣ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਖ਼ੁਦ ਕੋਈ ਕੰਮ ਕਰ ਕੇ ਜਾਂ ਫਿਰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ' ਦੇ ਵਿਗੜੇ ਹਾਲਾਤ ਦੌਰਾਨ ਪੰਜਾਬ ਦੇ 'ਕਾਲਜਾਂ' ਨੂੰ ਜਾਰੀ ਹੋਏ ਖ਼ਾਸ ਨਿਰਦੇਸ਼

ਜੇਕਰ ਅਕਾਲੀ ਦਲ ਸੇਵਾ ਕਰਦਾ ਹੈ ਤਾਂ ਉਸ ਨੂੰ ਬੰਦ ਕਰਵਾਉਣ ’ਤੇ ਜ਼ਰੂਰ ਸਾਰਾ ਜ਼ੋਰ ਲਗਾ ਦਿੱਤਾ ਜਾਂਦਾ ਹੈ। ਜ਼ਿਲ੍ਹਾ ਪ੍ਰਧਾਨ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਲੰਗਰ ਸੇਵਾ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਾਡੇ ਨਾਲ 120 ਪਰਿਵਾਰ ਇਸ ਸਮੇਂ ਜੁੜ ਚੁੱਕੇ ਹਨ। ਇਸ ਮੌਕੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਲੋਹਟ, ਹਰਜੀਤ ਸਿੰਘ ਜੀਤੀ ਸੇਵਕ ਕਾਲੋਨੀ, ਅਕਾਸ਼ ਬਾਕਸਰ ਸਰਕਲ ਪ੍ਰਧਾਨ, ਜਸਵਿੰਦਰ ਸਿੰਘ, ਜੈ ਦੀਪ ਗੋਇਲ, ਕਿੰਨੀ ਸਰਾਉ, ਸਿਮਰ ਕੁਕਲ, ਹਰਸ਼ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News