ਸਿਹਤ ਵਿਭਾਗ ਦੀ ਟੀਮ ਨੇ ਦੋ ਕੁਇੰਟਲ ਰੰਗ-ਬਿਰੰਗੀਆਂ ਮਠਿਆਈਆਂ ਨਸ਼ਟ ਕਰਵਾਈਆਂ (ਤਸਵੀਰਾਂ)

10/14/2017 12:53:09 PM


ਕੋਟਕਪੂਰਾ (ਨਰਿੰਦਰ, ਭਾਵਿਤ)- ਸਿਹਤ ਵਿਭਾਗ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਉਪਭੋਗਤਾਵਾਂ ਨੂੰ ਸਾਫ਼-ਸੁਥਰੀਆਂ ਅਤੇ ਸ਼ੁੱਧ ਮਠਿਆਈਆਂ, ਖੋਆ ਤੇ ਪਨੀਰ ਦੀ ਸਪਲਾਈ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੀਆਂ ਹਦਾਇਤਾਂ 'ਤੇ ਜ਼ਿਲੇ ਅੰਦਰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। 

PunjabKesari
ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਕਪੂਰਾ ਦੇ ਵੱਖ-ਵੱਖ ਬਾਜ਼ਾਰਾਂ 'ਚ ਛਾਪੇਮਾਰੀ ਕਰ ਕੇ ਰੰਗ-ਬਿਰੰਗੇ ਰਸਗੁੱਲੇ ਤੇ ਚਮਚਮ ਨਸ਼ਟ ਕਰਵਾਏ ਗਏ। ਜਾਣਕਾਰੀ ਅਨੁਸਾਰ ਟੀਮ ਵੱਲੋਂ ਖੋਆ, ਪਨੀਰ, ਦੇਸੀ ਘਿਓ, ਸਰ੍ਹੋਂ ਦਾ ਤੇਲ ਆਦਿ ਦੇ ਸੱਤ ਸੈਂਪਲ ਭਰੇ ਗਏ। ਇਸ ਤੋਂ ਇਲਾਵਾ ਦੋ ਕੁਇੰਟਲ ਦੇ ਕਰੀਬ ਰੰਗ ਨਾਲ ਬਣੀਆਂ ਹੋਈਆਂ ਮਠਿਆਈਆਂ ਨਸ਼ਟ ਕਰਵਾਈਆਂ ਗਈਆਂ।

PunjabKesari
ਇਸ ਦੌਰਾਨ ਡਾ. ਅਮਿਤ ਜੋਸ਼ੀ ਨੇ ਕਿਹਾ ਕਿ ਹਾਨੀਕਾਰਕ ਰੰਗਾਂ ਦੀ ਵਰਤੋਂ ਅਤੇ ਗਲੇ-ਸੜੇ ਫ਼ਲਾਂ ਦੀ ਵਿਕਰੀ 'ਤੇ ਵੀ ਰੋਕ ਲਾਉਣ ਲਈ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਬੰਦ ਨਹੀਂ ਕੀਤੀ ਜਾਵੇਗੀ ਤੇ ਲਗਾਤਾਰ ਜਾਰੀ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਹਲਵਾਈ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਮੈਂਗੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਹਾਨੀਕਾਰਕ ਰੰਗਾਂ ਦੀ ਵਰਤੋਂ ਨਾ ਕਰਨ ਤੇ ਮਠਿਆਈਆਂ ਬਣਾਉਣ ਸਮੇਂ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।

 


Related News