ਨਾਕੇ ''ਤੇ ਖੜ੍ਹੇ ਪੁਲਸ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਕਰਨ ਪੁੱਜੀ ਹੈਲਥ ਟੀਮ
Monday, Mar 30, 2020 - 11:13 PM (IST)
ਲੁਧਿਆਣਾ, (ਰਿਸ਼ੀ)— ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਹੀ ਪੁਲਸ ਦੀ ਸਿਹਤ ਦਾ ਧਿਆਨ ਰੱਖਣ ਲਈ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਵੱਖਰਾ ਯਤਨ ਕੀਤਾ ਗਿਆ ਹੈ। ਹੁਣ ਪੁਲਸ ਵੱਲੋਂ ਮੋਬਾਇਲ ਮੈਡੀਕਲ ਕਲੀਨਿਕ ਵੈਨ ਬਣਾਈ ਗਈ ਹੈ, ਜੋ ਲੋੜ ਪੈਂਦੇ ਹੀ ਮੌਕੇ 'ਤੇ ਪੁੱਜ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਆਈ. ਪੀ. ਐੱਸ. ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕਰਫਿਊ ਕਾਰਨ ਮੁਲਾਜ਼ਮ 12 ਤੋਂ 15 ਘੰਟੇ ਸੜਕ 'ਤੇ ਡਿਊਟੀ ਦੇ ਰਹੇ ਹਨ। ਅਜਿਹੇ ਵਿਚ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਸੇ ਕਾਰਨ ਇਕ ਹੈਲਥ ਟੀਮ ਬਣਾਈ ਗਈ ਹੈ, ਜਿਸ ਵਿਚ ਪੁਲਸ ਲਾਈਨ ਦੇ ਡਾਕਟਰ ਤੋਂ ਇਲਾਵਾ ਹੋਰ ਸਟਾਫ ਹੋਵੇਗਾ, ਜੋ ਸਾਰਾ ਦਿਨ ਸੜਕਾਂ 'ਤੇ ਨਾਕੇ 'ਤੇ ਖੜ੍ਹੇ ਮੁਲਾਜ਼ਮਾਂ ਦਾ ਹੈਲਥ ਚੈੱਕਅਪ ਮੋਬਾਇਲ ਮੈਡੀਕਲ ਕਲੀਨਿਕ ਵੈਨ ਵਿਚ ਜਾ ਕੇ ਕਰਨਗੇ, ਜਿਸ ਵਿਚ ਬੀ. ਪੀ., ਸ਼ੂਗਰ ਚੈੱਕ ਕਰ ਕੇ ਲੋੜ ਦੇ ਹਿਸਾਬ ਨਾਲ ਦਵਾਈ ਮੁਹੱਈਆ ਕਰਵਾਈ ਜਾਵੇਗੀ, ਨਾਲ ਹੀ ਜੇਕਰ ਕਿਸੇ ਵਿਚ ਕੋਰੋਨਾ ਦੇ ਲੱਛਣ ਨਜ਼ਰ ਆਏ ਤਾਂ ਤੁਰੰਤ ਮੈਡੀਕਲ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ, ਨਾਲ ਹੀ ਐਮਰਜੈਂਸੀ ਪੈਣ 'ਤੇ ਕਾਲ ਕਰ ਕੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਸਕਦੀ ਹੈ, ਜਿਸ ਤੋਂ ਚੰਦ ਮਿੰਟਾਂ ਵਿਚ ਵੈਨ ਉੱਥੇ ਪਹੁੰਚ ਜਾਵੇਗੀ।