ਸਿਹਤ-ਮੋਟਰ ਬੀਮਾ ਪਾਲਸੀ ਧਾਰਕਾਂ ਨੂੰ ਮਿਲੀ ਰਾਹਤ, ਸਰਕਾਰ ਨੇ ਪ੍ਰੀਮੀਅਮ ਦੇ ਭੁਗਤਾਨ ਲਈ ਦਿੱਤਾ ਹੋਰ ਸਮਾਂ

Friday, Apr 17, 2020 - 07:07 AM (IST)

ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਹੋਏ ਲਾਕਡਾਊਨ ਕਾਰਨ ਸਿਹਤ ਅਤੇ ਮੋਟਰ ਬੀਮਾ ਪਾਲਿਸੀ ਧਾਰਕਾਂ ਨੂੰ ਰਾਹਤ ਦਿੱਤੀ ਹੈ। ਪਾਲਸੀ ਧਾਰਕ ਜਿਨ੍ਹਾਂ ਦੀ ਸਿਹਤ ਅਤੇ ਮੋਟਰ (ਤੀਜੀ ਧਿਰ) ਬੀਮਾ ਪਾਲਸੀਆਂ ਲਾਕਡਾਊਨ ਕਾਰਨ ਰੀਨਿਊ ਨਹੀਂ ਹੋ ਸਕੀਂਆ, ਸਰਕਾਰ ਨੇ ਉਨ੍ਹਾਂ ਨੂੰ ਆਪਣੀ ਪਾਲਸੀ ਨੂੰ ਰੀਨਿਊ ਕਰਨ ਲਈ 15 ਮਈ 2020 ਤੱਕ ਜਾਂ ਇਸ ਤੋਂ ਪਹਿਲਾਂ ਭੁਗਤਾਨ ਕਰਨ ਦੀ ਆਗਿਆ ਦਿੱਤੀ ਹੈ।

ਵਿੱਤ ਮੰਤਰਾਲੇ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਵਿੱਤ ਮੰਤਰਾਲੇ ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਰਅਸਲ, ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਭਰ ਵਿਚ ਲਾਕਡਾਊਨ ਦੀ ਮਿਆਦ 15 ਅਪ੍ਰੈਲ ਤੋਂ ਵਧਾ ਕੇ 3 ਮਈ ਤਕ ਵਧਾ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਦੇ ਮੱਦੇਨਜ਼ਰ, ਸਰਕਾਰ ਨੇ ਵਾਹਨ ਬੀਮਾ ਅਤੇ ਸਿਹਤ ਬੀਮੇ ਲਈ ਭਰੇ ਜਾਣ ਵਾਲੇ ਪ੍ਰੀਮੀਅਮ ਦੀ ਅਦਾਇਗੀ ਦੀ ਤਰੀਕ ਵਧਾ ਦਿੱਤੀ ਹੈ।

 

ਨੋਟੀਫਿਕੇਸ਼ਨ ਅਨੁਸਾਰ, ਇਹ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਲੋਕਾਂ ਦਾ 25 ਮਾਰਚ ਤੋਂ 3 ਮਈ ਵਿਚਕਾਰ ਪ੍ਰੀਮੀਅਮ ਦੇਣ ਯੋਗ ਹੈ ਅਤੇ ਉਹ ਲੋਕ ਲਾਕਡਾਊਨ ਹੋਣ ਕਾਰਨ ਪ੍ਰੀਮੀਅਮ ਭਰਨ ਵਿਚ ਅਸਮਰੱਥ ਹਨ।

ਪੁਰਾਣੀ ਨੋਟੀਫਿਕੇਸ਼ਨ ਅਨੁਸਾਰ, ਲਾਕਡਾਊਨ-1 ਵਿਚ 25 ਮਾਰਚ ਤੋਂ 14 ਅਪ੍ਰੈਲ ਤੱਕ ਇਸ ਛੋਟ ਦੀ ਆਗਿਆ ਸੀ। ਇਸ ਵਿਚ, ਪਾਲਸੀ ਧਾਰਕਾਂ ਨੂੰ 21 ਅਪਰੈਲ ਤੱਕ ਪ੍ਰੀਮੀਅਮ ਦੇ ਬਕਾਏ ਦਾ ਭੁਗਤਾਨ ਕਰਨਾ ਸੀ। ਹੁਣ ਲਾਕਡਾਊਨ ਦੀ ਮਿਆਦ ਵਧਣ ਕਾਰਨ ਬਕਾਇਆ ਪ੍ਰੀਮੀਅਮ ਦਾ ਭੁਗਤਾਨ 15 ਮਈ ਤੱਕ ਹੋ ਸਕਦਾ ਹੈ।

ਇਹ ਵੀ ਦੇਖੋ : ਕੋਰੋਨਾ ਦੇ ਕਹਿਰ 'ਤੇ ਛਮਾਛਮ ਵਰਸੇਗਾ ਮੀਂਹ, IMD ਨੇ ਜਾਰੀ ਕੀਤਾ ਇਸ ਸਾਲ ਲਈ ਮਾਨਸੂਨ ਦਾ ਅਨੁਮਾਨ

ਤੀਜੀ ਧਿਰ ਦਾ ਬੀਮਾ ਲਾਜ਼ਮੀ

ਜ਼ਿਕਰਯੋਗ ਹੈ ਕਿ ਮੋਟਰ ਵਾਹਨ ਐਕਟ 1988 ਦੀ ਧਾਰਾ 146 ਅਨੁਸਾਰ, ਸੜਕਾਂ ਤੇ ਵਾਹਨਾਂ ਨੂੰ ਚਲਾਉਣ ਲਈ ਤੀਜੀ ਧਿਰ ਦਾ ਬੀਮਾ ਲਾਜ਼ਮੀ ਹੈ। ਤੀਜੀ ਧਿਰ ਮੋਟਰ ਬੀਮੇ ਲਈ ਜੇਕਰ ਗਾਹਕ ਸਮੇਂ ਸਿਰ ਇਸ ਨੂੰ ਰੀਨਿਊ ਨਹੀਂ ਕਰਦਾ ਹੈ, ਤਾਂ ਤੀਜੀ ਧਿਰ ਦੇ ਮੋਟਰ ਬੀਮੇ ਤੋਂ ਬਿਨਾਂ ਵਾਹਨ ਚਲਾਉਣ 'ਤੇ 2,000 ਰੁਪਏ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਬੀਮਾ ਕੰਪਨੀਆਂ ਦਾ ਲਾਕਡਾਊਨ ਦੀ ਮਿਆਦ ਵਿਚ ਵੀ ਜਾਰੀ ਰਹੇਗਾ ਕੰਮਕਾਜ

ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਅਤੇ ਬੀਮਾ ਕੰਪਨੀਆਂ ਲਾਕਡਾਊਨ ਦੌਰਾਨ ਆਪਣਾ ਕੰਮ ਜਾਰੀ ਰੱਖਣਗੀਆਂ।


Harinder Kaur

Content Editor

Related News