ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹੁਣ ਐਪ 'ਤੇ ਮਿਲੇਗੀ ਐਂਬੂਲੈਂਸ ਬੁਕਿੰਗ ਤੋਂ ਹਸਪਤਾਲ ਤੱਕ ਦੀ ਜਾਣਕਾਰੀ

Friday, Feb 03, 2023 - 04:03 PM (IST)

ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹੁਣ ਐਪ 'ਤੇ ਮਿਲੇਗੀ ਐਂਬੂਲੈਂਸ ਬੁਕਿੰਗ ਤੋਂ ਹਸਪਤਾਲ ਤੱਕ ਦੀ ਜਾਣਕਾਰੀ

ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੁਣ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਤੋਂ 2000 ਐਂਬੂਲੈਂਸਾਂ ਨੂੰ ਜੋੜ ਕੇ ਇਕ ਐਪ ਜ਼ਰੀਏ ਇਨ੍ਹਾਂ ਨੂੰ ਕੁਨੈਕਟ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਇਸ ਤੋਂ ਐਂਬੂਲੈਂਸ ਬੁੱਕ ਕਰ ਸਕੇਗਾ।

ਇਹ ਵੀ ਪੜ੍ਹੋ : ਹੋਟਲਾਂ 'ਚ ਜਿਸਮਫ਼ਿਰੋਸ਼ੀ ਦਾ ਚੱਲ ਰਿਹਾ ਸੀ ਧੰਦਾ, ਪੁਲਸ ਨੂੰ ਦੇਖ ਮੁੰਡੇ-ਕੁੜੀਆਂ ਦੇ ਉੱਡੇ ਹੋਸ਼ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਐਪ ਤੋਂ ਇਸ ਦੀ ਜਾਣਕਾਰੀ ਵੀ ਮਿਲੇਗੀ ਕਿ ਮਰੀਜ਼ ਦੇ ਨਜ਼ਦੀਕ ਕਿਹੜਾ-ਕਿਹੜਾ ਹਸਪਤਾਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਛੋਟੇ-ਵੱਡੇ ਸਾਰੇ ਹਸਪਤਾਲਾਂ 'ਚ 24 ਘੰਟੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਾਉਣ ਲਈ ਕਦਮ ਚੁੱਕੇ ਗਏ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਅਗਲੇ ਰਾਜਪਾਲ ਬਣਨ ਬਾਰੇ 'ਕੈਪਟਨ' ਨੇ ਤੋੜੀ ਚੁੱਪੀ, ਮੀਡੀਆ ਨੂੰ ਆਖੀ ਇਹ ਵੱਡੀ ਗੱਲ

ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਨੂੰ 2 ਹਿੱਸਿਆਂ 'ਚ ਵੰਡਿਆ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਉਚਿਤ ਇਲਾਜ ਮਿਲ ਸਕੇ। ਇਸ ਲਈ ਲੋੜ ਮੁਤਾਬਕ ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News