ਸਿਹਤ ਮਹਿਕਮੇ ਨੇ ਤਿਆਰ ਕੀਤਾ ਨਵਾਂ ਸਿਸਟਮ, ਹੁਣ ਘਰ ਬੈਠੇ ਟਰਾਂਸਫਰ ਲਈ ਕਰ ਸਕੋਗੇ ਅਪਲਾਈ

Sunday, Jul 03, 2022 - 05:23 PM (IST)

ਸਿਹਤ ਮਹਿਕਮੇ ਨੇ ਤਿਆਰ ਕੀਤਾ ਨਵਾਂ ਸਿਸਟਮ, ਹੁਣ ਘਰ ਬੈਠੇ ਟਰਾਂਸਫਰ ਲਈ ਕਰ ਸਕੋਗੇ ਅਪਲਾਈ

ਜਲੰਧਰ- ਅਧਿਕਾਰੀਆਂ ਅਤੇ ਡਾਕਟਰਾਂ ਸਮੇਤ ਕਰਮਚਾਰੀਆਂ ਦੇ ਤਬਾਦਲਿਆਂ ਨੂੰ ਲੈ ਕੇ ਹੁਣ ਸਿਹਤ ਮਹਿਕਮੇ ਨੇ ਇਕ ਨਵਾਂ ਸਿਸਟਮ ਤਿਆਰ ਕੀਤਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਟਰਾਂਸਫਰ ਪਾਲਿਸੀ ਨੂੰ ਲੈ ਕੇ ਪੋਰਟਲ ਬਣਾਇਆ ਹੈ। ਇਸ ’ਚ ਸਟਾਫ਼ ਨੂੰ ਆਪਣੀ ਐੱਚ. ਆਰ. ਐੱਮ. ਐੱਸ. (ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ) ਆਈ. ਡੀ ਦੇ ਨਾਲ ਲਾਗ ਇਨ ਕਰਨਾ ਹੋਵੇਗਾ। ਘਰ ਬੈਠੇ ਹੀ ਅਪਲਾਈ ਕਰਨਾ ਹੋਵੇਗਾ ਕਿ ਟਰਾਂਸਫਰ ਕਿਹੜੇ ਜ਼ਿਲ੍ਹੇ ’ਚ ਚਾਹੀਦਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਝੰਜੋੜਨ ਵਾਲੀ ਘਟਨਾ, ਕਿਰਲੀ ਵਾਲੀ ਚਾਹ ਪੀਣ ਕਾਰਨ 2 ਬੱਚਿਆਂ ਦੀ ਮੌਤ

ਇਹ ਵਿਵਸਥਾ 4 ਜੁਲਾਈ ਤੋਂ ਸ਼ੁਰੂ ਹੋਵੇਗੀ। ਹੁਣ ਸਿਫ਼ਾਰਿਸ਼ ਦੀ ਲੋੜ ਨਹੀਂ ਹੋਵੇਗੀ। ਹੈਲਥ ਸੈਕਟਰੀ ਅਜੇ ਸ਼ਰਮਾ ਵੱਲੋਂ ਟਰਾਂਸਫਰ ਪਾਲਿਸੀ ਨੂੰ ਜ਼ਿਲ੍ਹਾ ਪੱਧਰ ’ਤੇ ਲਾਗੂ ਕਰਨ ਲਈ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਾਰੇ ਸਿਵਲ ਸਰਜਨ ਨੂੰ ਇਸ ’ਤੇ ਕੰਮ ਕਰਨ ਲਈ ਕਹਿ ਦਿੱਤਾ ਗਿਆ ਹੈ। 

ਪਠਾਨਕੋਟ, ਮੋਗਾ ਤੇ ਨਵਾਂਸ਼ਹਿਰ ਦੇ ਹਸਪਤਾਲਾਂ ਦਾ ਕੀਤਾ ਰਿਵਿਊ 
ਇਕ ਮਹੀਨੇ ਤੋਂ ਹੈਲਥ ਸੈਰਟਰੀ ਅਤੇ ਡਾਇਰੈਕਟਰ ਪੱਧਰ ਦੇ ਅਫ਼ਸਰਾਂ ਵੱਲੋਂ ਤਿੰਨ ਜ਼ਿਲ੍ਹਿਆਂ ’ਚ ਸਿਹਤ ਸਹੂਲਤਾਂ ਦਾ ਰਿਵਿਊ ਕੀਤਾ ਜਾ ਰਿਹਾ ਹੈ। ਇਸ ਵਾਰ ਮੋਗਾ, ਪਠਾਨਕੋਟ ਅਤੇ ਨਵਾਂਸ਼ਹਿਰ ਦੇ ਹਸਪਤਾਲਾਂ ਦੀ ਸਮੀਖਿਆ ਕੀਤੀ ਗਈ। ਰਿਵਿਊ ਕਰਨ ਦਾ ਉਦੇਸ਼ ਇਹ ਜਾਣਨਾ ਹੈ ਕਿ ਜ਼ਿਲ੍ਹੇ ’ਚ ਕਿੰਨੀਆਂ ਦਵਾਈਆਂ ਹਨ ਅਤੇ ਕਿੰਨਾ ਤਾਲਮੇਲ ਹੈ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨਾ ਸਟਾਫ਼ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ: PVR 'ਚ ਫ਼ਿਲਮ ਵੇਖਣ ਆਏ ਅੰਮ੍ਰਿਤਧਾਰੀ ਸਿੱਖ ਨੂੰ ਵੈੱਜ ਸੈਂਡਵਿਚ ਦੀ ਥਾਂ ਦਿੱਤਾ ਨੌਨਵੈੱਜ ਸੈਂਡਵਿਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News