ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਸਿਹਤ ਵਿਭਾਗ ਨੇ ਕੀਤੀ ਮਿੱਡ-ਡੇ-ਮੀਲ ਦੀ ਜਾਂਚ

Friday, Nov 24, 2017 - 05:29 PM (IST)

ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਸਿਹਤ ਵਿਭਾਗ ਨੇ ਕੀਤੀ ਮਿੱਡ-ਡੇ-ਮੀਲ ਦੀ ਜਾਂਚ


ਸ੍ਰੀ ਮੁਕਤਸਰ ਸਾਹਿਬ ( ਤਰਸੇਮ ਢੱਡੀ, ਪਵਨ ਤਨੇਜਾ ) - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਕੀਤੇ ਜਾ ਉਪਰਾਲਿਆ ਅਧੀਨ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਤੇ ਮਿੱਡ-ਡੇ-ਮੀਲ ਦੀ ਜਾਂਚ ਕਰਨ ਲਈ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਅਨੁਸਾਰ  ਡਾ. ਜਾਗ੍ਰਿਤੀ ਚੰਦਰ ਜ਼ਿਲਾ ਟੀਕਾਕਰਣ ਅਫ਼ਸਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਉਦੇਕਰਨ ਵਿਖੇ ਸਿਹਤ ਵਿਭਾਗ ਦੀ ਸਟੀਮ ਵੱਲੋਂ ਵਿਜ਼ਿਟ ਕੀਤੀ ਗਈ। ਜਿਸ ਦੌਰਾਨ ਜ਼ਿਲਾ ਮਾਸ ਮੀਡੀਆ ਅਫ਼ਸਰ ਗੁਰਤੇਜ ਸਿੰਘ, ਜ਼ਿਲਾ ਹੈਲਥ ਇੰਸਪੈਕਟਰ ਭਗਵਾਨ ਦਾਸ, ਸੁਪਰਵਾਈਜ਼ਰ ਤੇਜਿੰਦਰਪਾਲ ਕੌਰ ਤੇ ਮਲਟੀਪਰਪਜ਼ ਸਟਾਫ਼ ਵੱਲੋਂ ਮਿੱਡ ਡੇ ਮੀਲ ਵਰਕਰਜ਼, ਵਿਦਿਆਰਥੀ ਤੇ ਸਮੂਹ ਸਟਾਫ ਨੂੰ ਸਾਫ਼ ਸਫਾਈ ਰੱਖਣਾ, ਖਾਣ ਪੀਣ ਦੀਆਂ ਚੀਜਾਂ ਢੱਕ ਕੇ ਰੱਖਣਾ, ਸਿਰ ਢੱਕ ਕੇ ਖਾਣਾ ਬਨਾਉਣ ਲਈ, ਨਹੁੰ ਕੱਟ ਕੇ ਰੱਖਣ ਕਿਹਾ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ 'ਚ, ਪਖਾਣਾ ਜਾਣ ਤੋਂ ਬਾਅਦ, ਖਾਣਾ ਬਨਾਉਣ ਤੋਂ ਪਹਿਲਾਂ ਹੱਥ ਸਾਫ ਕਰਨ ਦੀ ਅਪੀਲ ਕੀਤੀ। ਨਮਕ 'ਚ ਆÎਇਓਡੀਨ ਦੀ ਮਾਤਰਾ ਦਾ ਪੂਰਾ ਪੂਰਾ ਲਾਭ ਲੈਣ ਲਈ ਹਵਾ ਨਾ ਲੱਗਣ ਵਾਲੇ ਬਰਤਨ 'ਚ ਥੈਲੀਆਂ ਸਮੇਤ ਰੱਖਣ ਬਾਰੇ ਕਿਹਾ। ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ ਸੇਤੀਆ, ਸੁਖਜੀਤ ਕੌਰ, ਰਮਿੰਦਰ ਕੌਰ, ਸੁਨੀਲ ਜੱਗਾ ਤੇ ਆਸ਼ਾ ਵਰਕਰਜ਼ ਮੌਜੂਦ ਸਨ।


Related News