ਪੰਜਾਬ ਦੇ ਸਿਹਤ ਕੇਂਦਰਾਂ 'ਚ ਡਾਕਟਰਾਂ ਸਣੇ ਦਵਾਈਆਂ ਦੀ ਘਾਟ, ਖ਼ਾਲੀ ਹੱਥ ਮੁੜ ਰਹੇ ਮਰੀਜ਼
Friday, Aug 26, 2022 - 01:13 PM (IST)
ਚੰਡੀਗੜ੍ਹ : ਪੰਜਾਬ 'ਚ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਸਿਹਤ ਕੇਂਦਰ ਤਾਂ ਬਣਾਏ ਗਏ ਹਨ ਪਰ ਇਨ੍ਹਾਂ 'ਚੋਂ ਵੱਡੀ ਗਿਣਤੀ ਸਿਹਤ ਕੇਂਦਰ ਜਿੱਥੇ ਦਵਾਈਆਂ ਤੋਂ ਸੱਖਣੇ ਹਨ, ਉੱਥੇ ਹੀ ਵੱਡੀ ਗਿਣਤੀ ਸਿਹਤ ਕੇਂਦਰਾਂ 'ਚ ਡਾਕਟਰਾਂ ਦੀ ਵੀ ਘਾਟ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਕੇਂਦਰੀ ਤੇ ਸੂਬਾਈ ਸਕੀਮਾਂ ਦੀ ਜ਼ਮੀਨੀ ਸਮੀਖਿਆ ਲਈ ਐਕਸ ਸਰਵਿਸਮੈਨਾਂ ਨੂੰ ਬਤੌਰ ਵਾਲੰਟੀਅਰ ਭਰਤੀ ਕੀਤਾ ਸੀ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਨੌਕਰ ਹਨ ਤਾਂ ਹੋ ਜਾਓ ਸਾਵਧਾਨ! ਹੈਰਾਨ ਕਰ ਦੇਵੇਗੀ ਇਹ ਖ਼ਬਰ
ਇਨ੍ਹਾਂ ਵਾਲੰਟੀਅਰਾਂ ਨੇ ਪੰਜਾਬ ਦੇ ਸਿਹਤ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ਆਮ ਆਦਮੀ ਪਾਰਟੀ ਦੇ 'ਆਮ ਆਦਮੀ ਕਲੀਨਿਕ' ਤਾਂ ਅਜੇ ਸੱਜਰੇ ਬਣੇ ਹਨ ਪਰ ਮੌਜੂਦਾ ਸਿਹਤ ਕੇਂਦਰ ਸਰਕਾਰ ਦਾ ਵੱਡਾ ਧਿਆਨ ਮੰਗਦੇ ਹਨ। ਇਕ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਦੇ 33 ਫ਼ੀਸਦੀ ਸਿਹਤ ਕੇਂਦਰਾਂ 'ਚ ਦਵਾਈਆਂ ਨਾ ਹੋਣ ਕਰਕੇ ਮਰੀਜ਼ ਖ਼ਾਲੀ ਹੱਥ ਮੁੜਦੇ ਹਨ, ਜਦੋਂ ਕਿ ਬਹੁਤੇ ਸਿਹਤ ਕੇਂਦਰਾਂ 'ਚ ਸਟਾਫ਼ ਹੀ ਪੂਰਾ ਨਹੀਂ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ
ਇਸ ਬਾਰੇ ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਿਹਤ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਦਰੁੱਸਤ ਕੀਤਾ ਜਾਵੇਗਾ ਅਤੇ ਦਵਾਈ ਅਤੇ ਡਾਕਟਰਾਂ ਦੀ ਘਾਟ ਜਲਦੀ ਹੀ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਹਤ ਬਜਟ 'ਚ ਵਾਧਾ ਕੀਤਾ ਹੈ ਤਾਂ ਜੋ ਸਮੁੱਚੇ ਸਿਹਤ ਢਾਂਚੇ ਨੂੰ ਠੀਕ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ