ਪੰਜਾਬ ਪੁਲਸ ਦੇ ਹੈੱਡਕਾਂਸਟੇਬਲ ਵੱਲੋਂ ਆਤਮਹੱਤਿਆ
Friday, Apr 06, 2018 - 03:35 AM (IST)

ਅੰਮ੍ਰਿਤਸਰ, (ਸੰਜੀਵ)- ਥਾਣਾ ਖਿਲਚੀਆਂ ਦੇ ਪਿੰਡ ਧੂਲਕਾ ਦੇ ਰਹਿਣ ਵਾਲੇ ਹੈੱਡਕਾਂਸਟੇਬਲ ਨਿਰਮਲ ਸਿੰਘ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਤਮਹੱਤਿਆ ਕਰ ਲਈ। ਉਹ ਪਿਛਲੇ ਇਕ ਹਫ਼ਤੇ ਤੋਂ ਮਾਨਸਿਕ ਤਣਾਅ ਵਿਚ ਚੱਲ ਰਿਹਾ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਦੀ ਸ਼ਿਕਾਇਤ 'ਤੇ ਪਿੰਡ ਦੇ ਹੀ ਰਹਿਣ ਵਾਲੇ ਵਰਿੰਦਰ ਸਿੰਘ ਤੇ ਗੁਰਪ੍ਰਤਾਪ ਸਿੰਘ ਵਿਰੁੱਧ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਨਿਰਮਲ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ। ਹੈੱਡਕਾਂਸਟੇਬਲ ਨਿਰਮਲ ਸਿੰਘ ਜ਼ਿਲਾ ਟ੍ਰੈਫਿਕ ਪੁਲਸ ਵਿਚ ਤਾਇਨਾਤ ਸੀ, ਜਿਸ ਦਾ 28 ਮਾਰਚ 2018 ਨੂੰ ਵਰਿੰਦਰ ਸਿੰਘ ਤੇ ਗੁਰਪ੍ਰਤਾਪ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਜਿਸ ਉਪਰੰਤ ਥਾਣਾ ਖਿਲਚੀਆਂ ਦੀ ਪੁਲਸ ਨੇ ਹੈੱਡਕਾਂਸਟੇਬਲ ਨਿਰਮਲ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ, ਉਦੋਂ ਤੋਂ ਉਹ ਮਾਨਸਿਕ ਤਣਾਅ ਵਿਚ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਪਿੰਡ ਦੇ ਵਰਿੰਦਰ ਸਿੰਘ ਤੇ ਗੁਰਪ੍ਰਤਾਪ ਸਿੰਘ ਸਾਹਮਣੇ ਬੇਇੱਜ਼ਤੀ ਹੋਈ ਹੈ। ਅੱਜ ਉਸ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ।