ਪੰਜਾਬ ਪੁਲਸ ਦੀ ਹੈੱਡ ਕਾਂਸਟੇਬਲ ਬਣੀ ਮਾਡਲ, Mrs. Punjab ਦਾ ਜਿੱਤਿਆ ਖਿਤਾਬ, ਜਾਣੋ Future plan

10/02/2023 3:30:33 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬ ਦੇ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਜੋ ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਦੀ ਨੌਕਰੀ ਕਰ ਰਹੀ ਹੈ, ਨੇ ਨੌਕਰੀ ਦੇ ਨਾਲ-ਨਾਲ ਆਪਣੇ ਬਚਪਨ ਦਾ ਸੁਪਨਾ ਵਿਆਹ ਤੋਂ ਬਾਅਦ ਪੂਰਾ ਕੀਤਾ। ਉਸ ਨੇ ਦੇਸ਼ ਭਰ ਦੇ ਹੋਏ ਫਾਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ 'ਚ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤ ਕੇ ਜਿੱਥੇ ਆਪਣਾ ਸੁਪਨਾ ਪੂਰਾ ਕੀਤਾ, ਉਥੇ ਹੀ ਆਪਣੀ ਵੱਖਰੀ ਪਛਾਣ ਵੀ ਕਾਇਮ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਫੜ ਲਏ ਤਸਕਰ, ਪਾਕਿਸਤਾਨ ਤੋਂ 'ਚਿੱਟਾ' ਲਿਆ ਕਰਦੇ ਸੀ ਸਪਲਾਈ

ਸੁਖਪ੍ਰੀਤ ਕੌਰ ਦੱਸਦੀ ਹੈ ਕਿ ਭਾਵੇਂ ਕਿ ਉਹ ਪੰਜਾਬ ਪੁਲਸ 'ਚ ਨੌਕਰੀ 'ਤੇ ਤਾਇਨਾਤ ਹੈ ਪਰ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ, ਚਾਹੇ ਸਮਾਂ ਅਜਿਹਾ ਸੀ ਕਿ ਉਸ ਨੇ ਇਹ ਪਹਿਲਾ ਨਹੀਂ ਕੀਤਾ ਪਰ ਹੁਣ ਉਹ ਆਪਣਾ ਸੁਪਨਾ ਪੂਰਾ ਕਰ ਰਹੀ ਹੈ। ਪਿਛਲੇ ਦਿਨੀਂ ਜੈਪੁਰ 'ਚ ਹੋਏ ਫਾਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ 'ਚ ਉਹ ਸਿਲੈਕਟ ਹੋਈ, ਜਦਕਿ ਪੰਜਾਬ ਤੋਂ ਹੋਰ ਵੀ ਔਰਤਾਂ ਸਨ। ਸੁਖਪ੍ਰੀਤ ਦੱਸਦੀ ਹੈ ਕਿ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤਣ 'ਚ ਉਹ ਸਫ਼ਲ ਹੋਈ ਹੈ। ਉਸ ਦਾ ਜੋ ਸੁਪਨਾ ਹੈ ਕਿ ਉਹ ਇਸ ਤੋਂ ਅੱਗੇ ਵਧਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਨਿਵੇਕਲੀ ਮੁਹਿੰਮ ਦਾ ਆਗਾਜ਼, ਦਿੱਤੀਆਂ ਜਾਣਗੀਆਂ ਇਹ ਸਹੂਲਤਾਂ

ਉਸ ਦਾ ਕਹਿਣਾ ਹੈ ਕਿ ਉਸ ਦੀ ਇੱਛਾ ਹੈ ਕਿ ਉਹ ਅੱਗੇ ਹੋਰ ਮੁਕਾਬਲਿਆਂ 'ਚ ਵੀ ਹਿੱਸਾ ਲੈ ਕੇ ਇੰਡੀਆ ਲੈਵਲ ਦਾ ਐਵਾਰਡ ਜਿੱਤੇਗੀ। ਉਥੇ ਹੀ ਸੁਖਪ੍ਰੀਤ ਦਾ ਕਹਿਣਾ ਹੈ ਕਿ ਇਹ ਸਭ ਤਾਂ ਹੀ ਹਾਸਲ ਹੋ ਪਾਇਆ ਹੈ ਕਿ ਉਸ ਨੂੰ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਅਤੇ ਉਹ ਇਕ ਸੁਨੇਹਾ ਦੇ ਰਹੀ ਹੈ ਕਿ ਹਰ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਦਾ ਸਾਥ ਦੇਣ ਤਾਂ ਜੋ ਉਹ ਅੱਗੇ ਵਧ ਸਕਣ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News