ਨਾਭਾ ’ਚ ਪੁਲਸ ਹੈੱਡਕਾਂਸਟੇਬਲ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ

Saturday, Jun 19, 2021 - 05:45 PM (IST)

ਨਾਭਾ ’ਚ ਪੁਲਸ ਹੈੱਡਕਾਂਸਟੇਬਲ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ

ਨਾਭਾ (ਜੈਨ) :  ਸਥਾਨਕ ਪੁਲਸ ਹੈੱਡਕਾਂਸਟੇਬਲ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋਣ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹੈੱਡ ਕਾਂਸਟੇਬਲ ਹਰਮਿੰਦਰ ਸਿੰਘ ਕਈ ਸਾਲ ਪਹਿਲਾਂ ਪੰਜਾਬ ਹੋਮਗਾਰਡ ਵਿਚ ਭਰਤੀ ਹੋਇਆ ਸੀ। ਪਿਛਲੇ 13-14 ਮਹੀਨਿਆਂ ਵਿਚ ਕੋਰੋਨਾ ਮਹਾਮਾਰੀ ਦੌਰਾਨ ਹਰਮਿੰਦਰ ਸਿੰਘ ਨੇ ਸੁਚੱਜੇ ਢੰਗ ਨਾਲ ਕੋਤਵਾਲੀ ਪੁਲਸ ਵਿਚ ਪੀ. ਸੀ. ਆਰ. ਡਿਊਟੀ ਨਿਭਾਈ।

ਇਸ ਦੌਰਾਨ ਹਰਮਿੰਦਰ ਸਿੰਘ ਦੀ ਅੱਜ ਡਿਊਟੀ ਦੌਰਾਨ ਮੌਤ ਹੀ ਮੌਤ ਹੋ ਗਈ। ਹਰਮਿੰਦਰ ਦਾ ਪਿੰਡ ਰੋਹਟਾ ਵਿਚ ਸਸਕਾਰ ਕਰ ਦਿੱਤਾ ਗਿਆ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਉਸ ਨੂੰ ਗੁਰਦੇ ਦੀ ਤਕਲੀਫ ਸੀ। ਪਰਿਵਾਰ ਦੀ ਪ੍ਰਸ਼ਾਸਨ ਵਲੋਂ ਆਰਥਿਕ ਮਦਦ ਕੀਤੀ ਜਾਵੇਗੀ। ਹਰਮਿੰਦਰ ਸਿੰਘ ਮਿੱਠ ਬੋਲੜਾ ਤੇ ਇਮਾਨਦਾਰੀ ਨਾਲ ਡਿਊਟੀ ਦੇਣ ਵਾਲਾ ਮੁਲਾਜ਼ਮ ਸੀ।


author

Gurminder Singh

Content Editor

Related News