ਸੈਰਗਾਹ ਦੀ ਥਾਂ ''ਤੇ ਤਾਲਾਬ ਬਣਿਆ ਹਜੀਰਾ ਪਾਰਕ

Tuesday, Jul 18, 2017 - 05:12 PM (IST)

ਸੈਰਗਾਹ ਦੀ ਥਾਂ ''ਤੇ ਤਾਲਾਬ ਬਣਿਆ ਹਜੀਰਾ ਪਾਰਕ


ਬਟਾਲਾ-ਸ਼ਹਿਰ ਦੀ ਸੱਭ ਤੋਂ ਵੱਡੀ ਹਜੀਰਾ ਪਾਰਕ ਸੈਰਗਾਹ 'ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਨੇ ਤਾਲਾਬ ਦਾ ਰੂਪ ਧਾਰਨ ਕਰ ਲਿਆ ਹੈ। ਹੁਣ ਇਹ ਪਾਰਕ ਬੱਚਿਆਂ ਦੇ ਨਹਾਉਣ ਲਈ ਤਾਲਾਬ ਬਣ ਗਿਆ ਹੈ।
ਇਸ ਪਾਰਕ ਦੀ ਸਭ ਤੋਂ ਵੱਡੀ ਅਤੇ ਖੁਬਸੂਰਤ ਗੱਲ ਇਹ ਹੈ ਕਿ ਇਥੇ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਹਜ਼ਾਰਾ ਦੀ ਗਿਣਤੀ 'ਚ ਲੋਕ ਸੈਰ ਕਰਨ ਆਉਂਦੇ ਹਨ ਪਰ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਇਥੇ ਮੀਂਹ ਦਾ ਪਾਣੀ ਇੱਕਠਾ ਹੋ ਜਾਂਦਾ ਹੈ। ਪਾਰਕ ਦਾ ਮੁੱਖ ਗੇਟ ਵੀ ਪਾਣੀ 'ਚ ਡੁੱਬ ਜਾਂਦਾ ਹੈ। ਇਸ ਗੰਦੇ ਪਾਣੀ ਤੋਂ ਲੋਕ ਆਪਣਾ ਬਚਾਅ ਕਰਨ ਲਈ ਇਥੇ ਛਾਲ ਮਾਰ ਕੇ ਪੂਰੀ ਮਸਤੀ ਕਰਦੇ ਹਨ। ਪਾਰਕ ਦੀ ਕੱਚੀ ਛੋਟੀ ਪਾਰਕ 'ਚ ਲੱਗਾ ਘਾਹ ਖਰਾਬ ਹੋ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਪਾਰਕ 'ਚ ਬਰਸਾਤ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂਕਿ ਹਰੇਕ ਮੋਸਮ 'ਚ ਲੋਕ ਪਾਰਕ 'ਚ ਆ ਕੇ ਸੈਰ ਕਰ ਸਕਣ ਅਤੇ ਬਜ਼ੁਰਗ ਅਤੇ ਔਰਤਾ ਪਾਰਕ 'ਚ ਬੈਠ ਕੇ ਆਨੰਦ ਮਾਣ ਸਕਣ।


Related News