ਹਵਾਰਾ ਦੇ ਪ੍ਰਤੀਨਿਧਾਂ ਨੇ ਬਿੱਟੂ ਦੇ ਕਾਤਲਾਂ ਨੂੰ ਦੱਸਿਆ ਕੌਮ ਦੇ ਹੀਰੇ

06/24/2019 9:05:56 PM

ਚੰਡੀਗੜ੍ਹ(ਭੁੱਲਰ)— ਨਾਭਾ ਜ਼ੇਲ੍ਹ 'ਚ ਨਜ਼ਰਬੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਉਥੇ ਨਜ਼ਰਬੰਦ ਬੰਦੀਂ ਸਿੰਘਾਂ ਵਲੋਂ ਮਾਰ ਦਿੱਤੇ ਜਾਣ ਨਾਲ ਜਿੱਥੇ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ, ਉਥੇ ਗੁਰਸੇਵਕ ਸਿੰਘ ਤੇ ਮਹਿੰਦਰ ਸਿੰਘ ਨੇ ਸਿੱਖ ਕੌਮ ਦਾ ਪੁਰਾਤਨ ਇਤਿਹਾਸ ਦੁਹਰਾ ਕੇ ਸਾਬਿਤ ਕਰ ਦਿੱਤਾ ਕਿ ਸਿੱਖ ਕੌਮ ਮਰਜੀਵੜਿਆਂ ਦੀ ਕੌਮ ਹੈ ਜੋ ਦੁਸ਼ਮਣ ਨੂੰ ਭਾਜੀ ਮੋੜਨ ਲੱਗਿਆਂ ਦੇਰ ਨਹੀਂ ਲਗਾਉਂਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬੇਅੰਤ ਸਿੰਘ ਹੱਤਿਆਕਾਂਡ 'ਚ ਜੇਲ 'ਚ ਬੰਦ ਜਗਤਾਰ ਸਿੰਘ ਹਵਾਰਾ ਦੇ ਬੁਲਾਰਾ ਅਤੇ 21 ਮੈਂਬਰੀ ਕਮੇਟੀ ਦੇ ਮੈਂਬਰ ਅਮਰ ਸਿੰਘ ਚਾਹਲ, ਗੁਰਚਰਨ ਸਿੰਘ ਪਟਿਆਲਾ ਅਤੇ ਭਾਈ ਨਰਾਇਣ ਸਿੰਘ ਚੌੜਾ ਨੇ ਮੀਡੀਆ ਨੂੰ ਸਾਂਝੇ ਤੌਰ 'ਤੇ ਦਿੱਤੀ ਜਾਣਕਾਰੀ ਵਿਚ ਕੀਤਾ। 

ਚਾਹਲ ਨੇ ਕਿਹਾ ਕਿ ਇਹ ਦੋਵੇਂ ਨੌਜਵਾਨ ਸਿੱਖ ਕੌਮ ਦੇ ਹੀਰੇ ਬਣ ਗਏ ਹਨ ਤੇ ਸਮੁੱਚੀ ਸਿੱਖ ਕੌਮ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਇਹ ਜੋ ਵਰਤਾਰਾ ਜ਼ੇਲ੍ਹ ਵਿਚ ਵਰਤਿਆ ਹੈ ਇਨ੍ਹਾਂ ਲਈ ਪਿਛਲੀ ਪੰਜਾਬ ਦੀ ਬਾਦਲ ਸਰਕਾਰ ਅਤੇ ਹੁਣ ਦੀ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਕਿਉਂਕਿ ਪਿਛਲੀ ਅਕਾਲੀ ਭਾਜਪਾ ਸਾਂਝੀ ਪੰਜਾਬ ਸਰਕਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਪਰ ਸਰਕਾਰ ਨੇ ਇੰਨਸਾਫ਼ ਦੀ ਕੋਈ ਗੱਲ ਨਾ ਕੀਤੀ ਸਗੋਂ ਸ਼ਾਂਤ ਮਈ ਇੰਨਸਾਫ਼ ਦੀ ਮੰਗ ਕਰ ਰਹੀ ਸਿੱਖ ਸੰਗਤ 'ਤੇ ਅੰਮ੍ਰਿਤ ਵੇਲੇ ਅੰਨ੍ਹੇਵਾਹ ਡਾਂਗਾਂ ਵਰ੍ਹਾਉਣ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਜਿਸ 'ਚ ਦੋ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਭਰਾਵਾਂ ਸ਼ਹੀਦ ਹੋ ਗਏ। ਚੋਣਾਂ ਸਮੇਂ ਕੈ. ਅਮਰਿੰਦਰ ਸਿੰਘ ਸਮੇਤ ਸਮੁੱਚੇ ਕਾਂਗਰਸੀ ਉਮੀਦਵਾਰਾਂ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਸੱਤਾ ਹਾਸਲ ਕਰਦੇ ਸਾਰ ਹੀ ਸਭ ਕੁਝ ਭੁੱਲ ਗਏ ਤੇ ਵਾਰ-ਵਾਰ ਸਿੱਟਾਂ ਬਣਾ ਕੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਗਿਆ।


Baljit Singh

Content Editor

Related News