''ਹਸਨ ਮਾਣਕ ਨੇ ਕਰਵਾ ਲਿਆ ਦੂਜਾ ਵਿਆਹ'', ਪਤਨੀ ਨੇ ਕੀਤਾ ਜ਼ਬਰਦਸਤ ਹੰਗਾਮਾ

Thursday, Nov 28, 2024 - 05:20 AM (IST)

''ਹਸਨ ਮਾਣਕ ਨੇ ਕਰਵਾ ਲਿਆ ਦੂਜਾ ਵਿਆਹ'', ਪਤਨੀ ਨੇ ਕੀਤਾ ਜ਼ਬਰਦਸਤ ਹੰਗਾਮਾ

ਬੰਗਾ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਅਖਵਾਉਣ ਵਾਲੇ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਊਰਫ ਮਾਣਕ ਖਾਨ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਹੈ। ਇਸੇ ਚਰਚਾ ਵਿਚਾਲੇ ਅੱਜ ਬੰਗਾ ਵਿਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਆ ਜਿੱਥੇ ਖੁਦ ਨੂੰ ਹਸਨ ਮਾਣਕ ਦੀ ਪਹਿਲੀ ਪਤਨੀ ਦੱਸ ਰਹੀ ਮਨਦੀਪ ਕੌਰ ਨਾਮੀ ਔਰਤ ਵੱਲੋਂ ਹਸਨ ਮਾਣਕ 'ਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾ ਦਿੱਤਾ ਗਿਆ। ਹਸਨ ਦੀ ਪਤਨੀ  ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਹੈ। ਜਦੋਂਕਿ ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। 

'ਦੱਸੇ ਬਿਨਾਂ ਕਰਵਾ ਲਿਆ ਦੂਜਾ ਵਿਆਹ'

ਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਹਸਨ ਮਾਣਕ ਨੇ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਲਈ ਬੰਗਾ ਦੇ ਇਕ ਪੈਲਸ ਵਿਚ ਪਹੁੰਚ ਗਿਆ ਜਿਥੇ ਹਸਨ ਨੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਵਾਇਆ। ਬਕਾਇਦਾ ਬੰਗਾ ਦੇ ਹੀ ਇਕ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੀ ਹੋਏ। ਜਦੋਂਕਿ ਹਸਨ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਨਿਕਾਹ ਹੋਇਆ ਸੀ। ਹੁਣ ਹਸਨ ਨਾ ਸਿਰਫ ਮੇਰੀ ਕੁੱਟਮਾਰ ਕਰਦਾ ਹੈ ਸਗੋਂ ਉਸ ਨੇ ਮੈਨੂੰ ਦੱਸੇ ਬਿਨਾਂ ਅਤੇ ਮੇਰੀ ਮਰਜ਼ੀ ਤੋਂ ਬਿਨਾਂ ਹੀ ਦੂਜਾ ਵਿਆਹ ਕਰਵਾ ਲਿਆ। 

ਸਿੱਖ ਮਰਿਆਦਾ ਅਨੁਸਾਰ ਹੋਇਆ ਵਿਆਹ

ਮਨਦੀਪ ਕੌਰ ਦੇ ਲਗਾਏ ਇਲਜ਼ਾਮਾਂ ਬਾਰੇ ਜਦੋਂ ਸੰਬੰਧਤ ਗੁਰੂ ਘਰ ਦੇ ਗ੍ਰੰਥੀ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਹਸਨ ਮਾਣਕ ਨੇ ਗੁਰੂ ਮਰਿਆਦਾ ਅਨੁਸਾਰ 23 ਨਵੰਬਰ ਨੂੰ ਆਨੰਦ ਕਾਰਜ ਕਰਵਾਏ ਹਨ। 

ਅਸੀਂ ਤਾਂ ਗਾਣੇ ਦੀ ਸ਼ੂਟਿੰਗ ਕੀਤੀ ਹੈ : ਹਸਨ

ਇਸ ਸਾਰੇ ਮਾਮਲੇ 'ਤੇ ਹਸਨ ਮਾਣਕ ਵੀ ਮੀਡੀਆ ਦੇ ਸਾਹਮਣੇ ਆਏ। ਜਦੋਂ ਪਹਿਲੀ ਪਤਨੀ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਹਸਨ ਮਾਣਕ ਨੇ ਮੀਡੀਆ ਨੂੰ ਦੱਸਿਆ ਕਿ ਮੇਰਾ ਦੂਜਾ ਵਿਆਹ ਨਹੀਂ ਹੋਇਆ। ਅਸੀਂ ਤਾਂ ਸ਼ੂਟਿੰਗ ਕਰ ਰਹੇ ਸੀ। ਪਤਨੀ ਨਾਲ ਤਲਾਕ ਦੀਆਂ ਖਬਰਾਂ 'ਤੇ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹਾਂ ਪਰਿਵਾਰ 'ਚ ਥੋੜ੍ਹਾ-ਬਹੁਤਾ ਵਿਵਾਦ ਹੋਇਆ ਹੈ। 

ਹੋਵੇਗੀ ਕਾਰਵਾਈ : ਡੀਐੱਸਪੀ
 
ਹੰਗਾਮੇ ਪਿੱਛੋਂ ਇਹ ਮਾਮਲਾ ਪੁਲਸ ਤਕ ਪਹੁੰਚ ਗਿਆ ਜਿਸ ਬਾਰੇ ਡੀਐੱਸਪੀ ਬੰਗਾ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Rakesh

Content Editor

Related News