ਕੀ ਸੱਚਮੁੱਚ ਠੰਡੇ ਬਸਤੇ ’ਚ ਪੈ ਗਿਆ ਰਾਸ਼ਨ ਡਿਪੂਆਂ ਨੂੰ ਅਲਾਟ ਕੀਤੀ ਗਿੱਲੀ ਕਣਕ ਦਾ ਮਾਮਲਾ?

Friday, Feb 02, 2024 - 09:09 AM (IST)

ਕੀ ਸੱਚਮੁੱਚ ਠੰਡੇ ਬਸਤੇ ’ਚ ਪੈ ਗਿਆ ਰਾਸ਼ਨ ਡਿਪੂਆਂ ਨੂੰ ਅਲਾਟ ਕੀਤੀ ਗਿੱਲੀ ਕਣਕ ਦਾ ਮਾਮਲਾ?

ਸ਼ਾਹਕੋਟ (ਅਰਸ਼ਦੀਪ) -  ‘ਜਗ ਬਾਣੀ’ ਵੱਲੋਂ ਬੀਤੇ ਦਿਨੀ ਫੂਡ ਸਪਲਾਈ ਮਹਿਕਮੇ ਵੱਲੋਂ ਕਣਕ ਨੂੰ ਗਿੱਲੀ ਕਰਨ ਲਈ ਧੁੰਦ ਦੇ ਮੌਸਮ ਦੌਰਾਨ ਕਣਕ ਦੀਆਂ ਬੋਰੀਆਂ ਤੋਂ ਤਰਪਾਲ ਲਾਹ ਕੇ ਰੱਖਣ ’ਤੇ ਰਾਸ਼ਨ ਡਿਪੂਆਂ ਨੂੰ ਗਿੱਲੀ ਕਣਕ ਅਲਾਟ ਕਰਨ ਤੇ ਡਿਪੂ ਹੋਲਡਰਾਂ ਨੂੰ ਚੂਨਾ ਲਾਏ ਜਾਣ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ :    Budget 2024 : ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ, ਇਕ ਕਰੋੜ ਘਰਾਂ ਨੂੰ ਮਿਲੇਗੀ ਮੁਫ਼ਤ ਬਿਜਲੀ

ਲਾਭਪਾਤਰੀਆਂ ਨੂੰ ਡਿਪੂ ਹੋਲਡਰਾਂ ਵੱਲੋਂ ਗਿੱਲੀ ਕਣਕ ਵੰਡਣ ਦਾ ‘ਆਪ’ ਦੇ ਕੁਝ ਸਥਾਨਕ ਲੀਡਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ’ਤੇ ਡਿਪੂ ਹੋਲਡਰਾਂ ਨੇ ਆਪਣੀ ਬੇਵਸੀ ਜ਼ਾਹਿਰ ਕਰਦਿਆਂ ਦੱਸਿਆ ਸੀ ਕਿ ਫੂਡ ਸਪਲਾਈ ਮਹਿਕਮੇ ਵੱਲੋਂ ਗਿੱਲੀ ਕਣਕ ਲਾਭਪਾਤਰੀਆਂ ਨੂੰ ਸਪਲਾਈ ਕਰਨ ਲਈ ਦਿੱਤੀ ਗਈ ਹੈ। ਡਿਪੂ ਹੋਲਡਰਾਂ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਨੂੰ ਮਹਿਕਮੇ ਵੱਲੋਂ ਬੋਰੀ ਦਾ ਵਜ਼ਨ ਕਣਕ ’ਚ ਕਰ ਕੇ ਦਿੱਤਾ ਜਾਂਦਾ ਹੈ ਤੇ ਬਾਰਦਾਨਾ (ਬੋਰੀ) ਬਾਅਦ ’ਚ ਵਾਪਸ ਲੈ ਲਿਆ ਜਾਂਦਾ ਹੈ, ਜਿਸ ਦੇ ਵਜ਼ਨ ਦੀ ਕਣਕ ਡਿਪੂ ਹੋਲਡਰਾਂ ਨੂੰ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜੇ ਕਿਸੇ ਡਿਪੂ ਹੋਲਡਰ ਨੂੰ 400 ਬੋਰੀ ਅਲਾਟ ਹੁੰਦੀ ਹੈ ਤਾਂ ਉਸ ਡਿਪੂ ਹੋਲਡਰ ਨੂੰ 2 ਕੁਇੰਟਲ 80 ਕਿੱਲੋ ਕਣਕ ਮਹਿਕਮੇ ਵੱਲੋਂ ਘੱਟ ਮਿਲਦੀ ਹੈ, ਜਿਸ ਦੀ ਪੂਰਤੀ ਕਰਨ ਲਈ ਫੂਡ ਸਪਲਾਈ ਮਹਿਕਮੇ ਦੇ ਇੰਸਪੈਕਟਰ ਡੀਪੂ ਹੋਲਡਰਾਂ ਨੂੰ ਭ੍ਰਿਸ਼ਟਾਚਾਰ ਕਰਨ ਲਈ ਕਹਿੰਦੇ ਹਨ।

ਇਹ ਵੀ ਪੜ੍ਹੋ :    Budget 2024 : ਅੰਤਰਿਮ ਬਜਟ 'ਚ FM ਸੀਤਾਰਮਨ ਨੇ ਔਰਤਾਂ ਲਈ ਕੀਤੇ ਇਹ ਵੱਡੇ ਐਲਾਨ

ਇਸ ਸਬੰਧੀ ਇਕ ਜਾਣਕਾਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸਾਫ-ਸੁਥਰਾ ਸ਼ਾਸਨ ਦੇਣ ਲਈ ਵਚਨਬੱਧ ਹੈ ਪਰ ਇਸ ਮਹਿਕਮੇ ’ਚ ਫੈਲੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਉਨ੍ਹਾਂ ਦੱਸਿਆ ਕਿ ਇਹੀ ਨਹੀਂ ਮਹਿਕਮੇ ਦੇ ਅਧਿਕਾਰੀ ਗੁਦਾਮਾਂ ’ਚ ਕਣਕ ਨੂੰ ਵੱਡੇ ਪੱਧਰ ’ਤੇ ਖੁਰਦ-ਬੁਰਦ ਵੀ ਕਰਦੇ ਹਨ। ਇਸ ਮਸਲੇ ਦੀ ਜਾਂਚ ਨੂੰ ਉੱਚ ਅਧਿਕਾਰੀਆਂ ਵੱਲੋਂ ਠੰਡੇ ਬਸਤੇ ’ਚ ਪਾ ਦਿੱਤਾ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਸਾਰੇ ਮਸਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾਵੇ ਤਾਂ ਜ਼ਮੀਨੀ ਸੱਚ ਆਮ ਜਨਤਾ ਦੇ ਸਾਹਮਣੇ ਆ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਗੁਦਾਮਾਂ ’ਚ ਸੀ. ਸੀ. ਟੀ. ਵੀ. ਕੈਮਰੇ ਦਾ ਪ੍ਰਬੰਧ ਕਰੇ ਤਾਂ ਇਨ੍ਹਾਂ ਅਧਿਕਾਰੀਆਂ ਨੂੰ ਨੱਥ ਪਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ :    ਵੰਦੇ ਭਾਰਤ ਸਟੈਂਡਰਡ ਦੇ ਬਣਾਏ ਜਾਣਗੇ 40 ਹਜ਼ਾਰ ਰੇਲ ਕੋਚ, ਬਣਾਏ ਜਾਣਗੇ 3 ਹੋਰ ਰੇਲਵੇ ਕੋਰੀਡੋਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News