ਹਾਈਕੋਰਟ ਨੇ ਡੀ. ਜੀ. ਪੀ. ਹਰਿਆਣਾ ਤੋਂ ਮੰਗਿਆ ਜਵਾਬ, ''''ਧਾਰਾ-144 ਲੱਗਣ ''ਤੇ ਵੀ ਲੱਖਾਂ ਲੋਕ ਕਿਵੇਂ ਪੁੱਜੇ ਪੰਚਕੂਲਾ''''
Thursday, Aug 24, 2017 - 01:00 PM (IST)
ਚੰਡੀਗੜ੍ਹ (ਹਰੀਸ਼) : ਡੇਰਾ ਮੁਖੀ ਦੀ ਸੀ. ਬੀ. ਆਈ. ਅਦਾਲਤ 'ਚ ਪੇਸ਼ੀ ਨੂੰ ਲੈ ਕੇ ਲੱਖਾਂ ਦੀ ਗਿਣਤੀ 'ਚ ਪੰਚਕੂਲਾ ਇਕੱਠੇ ਹੋਏ ਡੇਰਾ ਪ੍ਰੇਮੀਆਂ ਕਾਰਨ ਡੀ. ਜੀ. ਪੀ. ਹਰਿਆਣਾ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀ. ਜੀ. ਪੀ. ਤੋਂ ਜਵਾਬ ਮੰਗਿਆ ਹੈ ਕਿ ਧਾਰਾ-144 ਲੱਗੀ ਹੋਣ ਦੇ ਬਾਵਜੂਦ ਵੀ ਕਿਵੇਂ ਲੱਖਾਂ ਲੋਕ ਪੰਚਕੂਲਾ ਪੁੱਜ ਗਏ। ਅਜਿਹੇ 'ਚ ਫਿਰ ਧਾਰਾ-144 ਦਾ ਕੀ ਫਾਇਦਾ ਹੋਇਆ। ਜਨਹਿਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਜੇਕਰ ਇਸ ਮਾਮਲੇ ਸਬੰਧੀ ਕਿਸੇ ਤਰ੍ਹਾਂ ਦੀ ਹਿੰਸਾ ਫੈਲਦੀ ਹੈ ਤਾਂ ਡੀ. ਜੀ. ਪੀ. ਹਰਿਆਣਾ ਨੂੰ ਡਿਸਮਿਸ ਕਰ ਦਿੱਤਾ ਜਾਵੇਗਾ। ਫਿਲਹਾਲ ਹਾਈਕੋਰਟ ਨੇ ਦੁਪਹਿਰ 2 ਵਜੇ ਤੱਕ ਡੀ. ਜੀ. ਪੀ. ਤੋਂ ਇਸ ਮਾਮਲੇ ਸਬੰਧੀ ਜਵਾਬ ਮੰਗਿਆ ਹੈ।
