ਹਨੀਪ੍ਰੀਤ ਨੂੰ ਲੈ ਕੇ ਪੱਤਰਕਾਰਾਂ ਦੇ ਮੋਬਾਈਲ ਡਿਟੇਲ ਦੀ ਜਾਂਚ ਕਰੇਗੀ ਹਰਿਆਣਾ ਪੁਲਸ
Wednesday, Oct 04, 2017 - 08:32 AM (IST)
ਚੰਡੀਗੜ੍ਹ — ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ 38 ਦਿਨਾਂ ਤੋਂ ਬਾਅਦ ਸਾਹਮਣੇ ਆਈ ਹੈ। ਹਨੀਪ੍ਰੀਤ ਨੇ ਸਿੱਧਾ ਪੁਲਸ ਨਾਲ ਸੰਪਰਕ ਨਾ ਕਰਦੇ ਹੋਏ ਇਕ ਨਿਊਜ਼ ਚੈਨਲ 'ਚ ਆਪਣਾ ਇੰਟਰਵਿਊ ਦਿੱਤਾ ਹੈ, ਜਿਸ ਕਾਰਨ ਹੁਣ ਹਰਿਆਣਾ ਪੁਲਸ ਦੀ ਉਨ੍ਹਾਂ ਪੱਤਰਕਾਰਾਂ ਨੂੰ ਆਪਣੇ ਨਿਸ਼ਾਨੇ 'ਤੇ ਲੈਣ ਵਾਲੀ ਹੈ ਜਿਹੜੇ ਕਿ ਹਨੀਪ੍ਰੀਤ ਦੇ ਸੰਪਰਕ 'ਚ ਹਨ। ਸੂਤਰਾਂ ਅਨੁਸਾਰ ਪੁਲਸ ਪੱਤਰਕਾਰਾਂ ਦੇ ਪਿਛਲੇ 7 ਦਿਨਾਂ ਦੇ ਮੋਬਾਈਲ ਡਿਟੇਲ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਪੁਲਸ ਦੇ ਸਾਈਬਰ ਸੈੱਲ ਦੀ ਨਜ਼ਰ 'ਚ ਕਈ ਪੱਤਰਕਾਰ ਵੀ ਹਨ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਹੀ ਫਰਾਰ ਹੈ। ਸੱਤ ਸੂਬਿਆਂ ਦੀ ਪੁਲਸ ਹਨੀਪ੍ਰੀਤ ਨੂੰ ਫੜਣ ਲਈ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਹਨੀਪ੍ਰੀਤ ਦੀ ਰਾਜਸਥਾਨ, ਨੇਪਾਲ ਤੱਕ ਭਾਲ ਕੀਤੀ ਪਰ ਹਨੀਪ੍ਰੀਤ ਨਹੀਂ ਮਿਲੀ। ਹਨੀਪ੍ਰੀਤ ਨੂੰ ਦੇਸ਼ਧ੍ਰੋਹੀ ਕਰਾਰ ਦਿੰਦੇ ਹੋਏ ਉਸਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਹਨੀਪ੍ਰੀਤ ਨੇ ਜੇਲ ਤੋਂ ਬਚਣ ਲਈ ਦਿੱਲੀ ਹਾਈਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਜਿਸ ਨੂੰ ਕਿ ਸੁਣਵਾਈ ਤੋਂ ਬਾਅਦ ਨਾਮਨਜ਼ੂਰ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਸੀ ਕਿ ਹਨੀਪ੍ਰੀਤ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪੇਸ਼ ਹੋਵੇ। ਉਸ ਤੋਂ ਬਾਅਦ ਹਨੀਪ੍ਰੀਤ ਨੇ ਅੱਜ ਇਕ ਨਿਊਜ਼ ਚੈਨਲ 'ਚ ਇੰਟਰਵਿਊ ਦਿੱਤਾ ਅਤੇ ਖੁਦ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ।
