ਹਰਿਆਣਾ ਪੁਲਸ ਨੇ ਕੱਸਿਆ ਸਿਕੰਜਾ, ਜ਼ਾਰੀ ਕੀਤੀ ਪੰਚਕੂਲਾ ਹਿੰਸਾ ਦੇ ਦੋਸ਼ੀਆਂ ਦੀ ਸੂਚੀ
Monday, Sep 18, 2017 - 08:02 PM (IST)
ਚੰਡੀਗੜ੍ਹ— ਪੰਚਕੂਲਾ ਹਿੰਸਾ 'ਚ ਦੰਗੇ ਫਸਾਦ ਕਰਨ ਵਾਲੇ ਦੋਸ਼ੀਆਂ ਖਿਲਾਫ ਪੁਲਸ ਨੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਪੁਲਸ ਨੇ ਦੰਗਾ ਕਰਨ ਵਾਲੇ ਦੋਸ਼ੀਆਂ ਦੀ ਸੂਚੀ ਤਿਆਰ ਕਰ ਲਈ ਹੈ। ਪੁਲਸ ਨੇ ਦੰਗਿਆਂ ਦੇ 43 ਮਸ਼ਹੂਰ ਦੋਸ਼ੀਆਂ ਦੀ ਸੂਚੀ ਜ਼ਾਰੀ ਕੀਤੀ ਹੈ। ਇਸ ਸੂਚੀ 'ਚ ਅਦਿੱਤਯ ਇੰਸਾਂ ਅਤੇ ਹਨੀਪ੍ਰੀਤ ਇੰਸਾਂ ਦਾ ਨਾਂ ਵੀ ਸ਼ਾਮਲ ਹੈ। ਪੁਲਸ ਕੋਲ ਦੰਗਿਆਂ 'ਚ ਸ਼ਾਮਲ 43 ਲੋਕਾਂ ਦੀਆਂ ਤਸਵੀਰਾਂ ਹਨ। ਦੋਸ਼ੀਆਂ ਦੀ ਸੂਚੀ ਹਰਿਆਣਾ ਪੁਲਸ ਦੀ ਵੈਬਸਾਈਟ 'ਤੇ ਪਾ ਦਿੱਤੀ ਗਈ ਹੈ। ਇਨ੍ਹਾਂ ਤਸਵੀਰਾਂ 'ਚ ਹੱਥ 'ਚ ਡੰਡੇ, ਬੇਸਵਾਲ, ਬੈਟ, ਪੱਥਰ, ਬੈਗ ਫੜ੍ਹੇ ਜਾਂ ਫੋਨ 'ਤੇ ਗੱਲ ਕਰਦੇ ਲੋਕ ਨਜ਼ਰ ਆ ਰਹੇ ਹਨ। ਦੰਗੇ ਵਾਲੇ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੋਟੋਗ੍ਰਾਫ ਅਤੇ ਵੀਡੀਓ ਨਾਲ ਇਨ੍ਹਾਂ ਦੋਸ਼ੀਆਂ ਦੀ ਪਛਾਣ ਹੋ ਸਕੀ ਹੈ।
http://haryanapoliceonline.gov.in/wanted.htm
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਪੰਚਕੂਲਾ 'ਚ ਰਾਮ ਰਹੀਮ ਨੂੰ ਸੀ. ਬੀ. ਆਈ. ਦੀ ਅਦਾਲਤ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਥੇ ਡੇਰੇ ਦੇ ਸਮਰਥਕਾਂ ਨੇ ਕਾਫੀ ਭੰਨ ਤੋੜ ਕੀਤੀ ਅਤੇ ਕਈ ਥਾਵਾਂ 'ਤੇ ਅੱਗ ਵੀ ਲਾ ਦਿੱਤੀ ਸੀ। ਇਸ ਹਿੰਸਾ 'ਚ ਲਗਭਗ 38 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 250 ਲੋਕ ਜ਼ਖਮੀ ਹੋ ਹੋਏ ਸਨ। ਇੰਨਾ ਹੀ ਨਹੀਂ ਇਸ ਦੌਰਾਨ ਗੱਡੀਆਂ ਅਤੇ ਲੋਕਾਂ ਦੀ ਨਿਜੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ।
