ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਤੁਰੰਤ ਦੇਣ ਅਸਤੀਫਾ : ਬੀਬਾ ਹਰਸਿਮਰਤ ਕੌਰ
Friday, May 24, 2019 - 08:31 AM (IST)

ਮਾਨਸਾ—ਲੋਕ ਸਭਾ ਹਲਕਾ ਬਠਿੰਡਾ ਤੋਂ ਜੇਤੂ ਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਐੱਨ.ਡੀ.ਏ. ਦੀ ਜਿੱਤ ਲੋਕਤੰਤਰ ਦੀ ਅਸਲ ਜਿੱਤ ਹੈ। ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਦੇ ਵੋਟਰਾਂ ਨੇ ਹੁਣ ਦੱਸ ਦਿੱਤਾ ਹੈ ਕਿ ਉਹ ਨਰਿੰਦਰ ਮੋਦੀ ਨਾਲ ਹਨ ਜਾਂ ਫਿਰ ਰਾਹੁਲ ਨਾਲ। ਉਨ੍ਹਾਂ ਕਿਹਾ ਕਿ ਇਸ ਵੱਡੀ ਜਿੱਤ ਨਾਲ ਰਾਹੁਲ ਨਰਿੰਦਰ ਮੋਦੀ ਦੇਸ਼ ਦੇ ਮਜ਼ਬੂਤ ਪ੍ਰਧਾਨ ਮੰਤਰੀ ਸਾਬਤ ਹੋਏ ਹਨ। ਬੀਬਾ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਦਾ ਦੇਸ਼ ਅੰਦਰ ਮਿਸ਼ਨ-2019 ਅਤੇ ਪੰਜਾਬ 'ਚ ਮਿਸ਼ਨ-13 'ਤੇ ਪੋਚਾ ਫੇਰ ਦਿੱਤਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕਾਂ ਦਾ ਫਤਵਾ ਮਨਜ਼ੂਰ ਕਰਨਾ ਚਾਹੀਦਾ ਹੈ। ਹੁਣ ਕਾਂਗਰਸ ਦੀ ਦੇਸ਼ ਅੰਦਰ 'ਆਪ' ਨਾਲੋਂ ਮਾੜੀ ਹਾਲਤ ਨਿਕਲੀ ਹੈ। ਉਨ੍ਹਾਂ ਕਿਹਾ ਕਿ ਆਪਣੇ-ਆਪ 'ਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਸਜਾਈ ਬੈਠੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਤੁਰੰਤ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਕੇ ਸਦਾ ਲਈ ਸੰਨਿਆਸ 'ਤੇ ਚਲੇ ਜਾਣਾ ਚਾਹੀਦਾ ਹੈ।